ਹੜ੍ਹ ਪੀੜਤਾਂ ਨੂੰ ਸਮਰਪਿਤ ਹੋਵੇਗਾ ਖਿਜ਼ਰਾਬਾਦ ਦਾ ਦੰਗਲ
ਖਿਜ਼ਰਾਬਾਦ ਦੇ ਕੁਸ਼ਤੀ ਦੰਗਲ ਨੂੰ ਲੈ ਕੇ ਅੱਜ ਪਿੰਡ ਦੀ ਛਿੰਝ ਕਮੇਟੀ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੀ ਅਹਿਮ ਮੀਟਿੰਗ ਹੋਈ। ਇਸ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਪੰਜਾਬ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਖਿਜ਼ਰਾਬਾਦ ਵਿੱਚ 13 ਤੇ 14 ਸਤੰਬਰ ਨੂੰ ਹੋਣ ਵਾਲਾ ਦੋ ਰੋਜ਼ਾ ਕੁਸ਼ਤੀ ਦੰਗਲ ਇਸ ਵਾਰ ਸਿਰਫ਼ ਇੱਕ ਦਿਨ 14 ਸਤੰਬਰ ਨੂੰ ਹੀ ਹੋਵੇਗਾ। ਪਹਿਲੇ ਦਿਨ 13 ਸਤੰਬਰ ਨੂੰ ਹੋਣ ਵਾਲੇ ਮੁਕਾਬਲੇ ਰੱਦ ਕਰ ਕੇ ਇਸ ’ਤੇ ਆਉਣ ਵਾਲੇ ਖਰਚ ਦੀ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਵੇਗੀ।
ਛਿੰਝ ਕਮੇਟੀ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਖਿਜ਼ਰਾਬਾਦ ਦਾ ਕੁਸ਼ਤੀ ਦੰਗਲ ਸਦੀਆ ਪੁਰਾਣਾ ਚੱਲਿਆ ਆ ਰਿਹਾ ਹੈ ਅਤੇ ਸਾਡੇ ਬਜ਼ੁਰਗਾਂ ਤੋਂ ਇਹ ਦੰਗਲ ਸਾਨੂੰ ਵਿਰਾਸਤ ਵਿਚ ਮਿਲੇ ਹਨ। ਪਰ ਇਸ ਸਮੇਂ ਪੰਜਾਬ ਦੇ ਲੋਕ ਕੁਦਰਤੀ ਆਫ਼ਤ ਨਾਲ ਜੂਝ ਰਹੇ ਹਨ ਜਿਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਮੁਸੀਬਤ ਦੀ ਘੜੀ ਵਿਚ ਉਨ੍ਹਾਂ ਦਾ ਸਾਥ ਦੇਈਏ। ਇਸ ਕਰਕੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਸ ਸਾਲ ਕੁਸ਼ਤੀ ਦੰਗਲ ਇੱਕ ਦਿਨ ਹੀ 14 ਸਤੰਬਰ ਨੂੰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਮੈਟਾਂ ਵਾਲੀਆਂ ਕੁਸ਼ਤੀਆਂ ਵੱਡੇ ਪੱਧਰ ’ਤੇ ਕਰਵਾਈਆ ਜਾਣਗੀਆ ਤੇ ਕੁਸ਼ਤੀ ਦੰਗਲ ਦੋ ਦਿਨਾਂ ਦਾ ਹੀ ਕਰਵਾਇਆ ਜਾਵੇਗਾ। ਇਸ ਮੌਕੇ ਹਰਦੀਪ ਸਿੰਘ, ਬਲਦੇਵ ਸਿੰਘ, ਗੁਰਿੰਦਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਕਾਲਾ, ਸਰਪੰਚ ਨਿਰਪਾਲ ਰਾਣਾ, ਬਲਜਿੰਦਰ ਸਿੰਘ ਭੇਲੀ, ਮਨਦੀਪ ਸਿੰਘ, ਬਲਵੀਰ ਸਿੰਘ ਮੰਗੀ, ਗੁਰਸ਼ਰਨ ਸਿੰਘ, ਜਸਪਾਲ ਸਿੰਘ, ਹਰਿੰਦਰ ਸਿੰਘ ਛਿੰਦਾ, ਜਗਦੀਪ ਸਿੰਘ, ਘਣਸ਼ਿਆਮ ਲੱਕੀ, ਪਵਨ ਕੁਮਾਰ, ਅਵਤਾਰ ਸਿੰਘ, ਤੇਜਿੰਦਰ ਸਿੰਘ, ਗੁਰਨਾਮ ਸਿੰਘ, ਬੰਤ ਸਿੰਘ, ਨਰਿੰਦਰਪਾਲ ਪਾਲੀ, ਕਰਨੈਲ ਸਿੰਘ, ਜਗਜੀਤ ਸਿੰਘ, ਹਰਦੀਪ ਸਿੰਘ ਬੱਬੀ, ਰਾਜਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ।