ਖਰੜ ਕੌਂਸਲ: ਨਵੀਂ ਵਾਰਡਬੰਦੀ ਲਈ ਸਰਵੇਖਣ ਮੁਕੰਮਲ
ਖਰੜ ਨਗਰ ਕੌਂਸਲ ਦੀ ਮਿਆਦ ਅਗਲੇ ਸਾਲ ਮਾਰਚ ਵਿੱਚ ਸਮਾਪਤ ਹੋ ਰਹੀ ਹੈ। ਕੌਂਸਲ ਦੀ ਨਵੀਂ ਵਾਰਡਬੰਦੀ ਲਈ ਆਬਾਦੀ ਦੇ ਸਰਵੇਖਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਇਸ ਆਧਾਰ ’ਤੇ ਵਾਰਡਾਂ ਦੀ ਗਿਣਤੀ ਮੌਜੂਦਾ 27 ਤੋਂ ਵਧਾ ਕੇ 40...
Advertisement
ਖਰੜ ਨਗਰ ਕੌਂਸਲ ਦੀ ਮਿਆਦ ਅਗਲੇ ਸਾਲ ਮਾਰਚ ਵਿੱਚ ਸਮਾਪਤ ਹੋ ਰਹੀ ਹੈ। ਕੌਂਸਲ ਦੀ ਨਵੀਂ ਵਾਰਡਬੰਦੀ ਲਈ ਆਬਾਦੀ ਦੇ ਸਰਵੇਖਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਇਸ ਆਧਾਰ ’ਤੇ ਵਾਰਡਾਂ ਦੀ ਗਿਣਤੀ ਮੌਜੂਦਾ 27 ਤੋਂ ਵਧਾ ਕੇ 40 ਹੋ ਸਕਦੀ ਹੈ। ਪ੍ਰਾਪਤ ਸੂਚਨਾ ਮੁਤਾਬਕ ਨਗਰ ਕੌਂਸਲ ਦੇ ਕਰਮਚਾਰੀਆਂ ਨ ਮੌਜੂਦਾ 27 ਵਾਰਡਾਂ ਦੇ ਵਿੱਚ ਘਰ-ਘਰ ਜਾ ਕੇ ਆਬਾਦੀ ਦੀ ਗਿਣਤੀ ਕੀਤੀ ਹੈ ਅਤੇ ਇਸ ਅਨੁਸਾਰ 27 ਵਾਰਡ ਅਤੇ ਦਾਊਮਾਜਰਾ, ਰਡਿਆਲਾ ਪਿੰਡਾਂ ਨੂੰ ਮਿਲਾ ਕੇ ਆਬਾਦੀ ਦਾ ਅੰਦਾਜ਼ਾ ਦੋ ਲੱਖ ਦੇ ਕਰੀਬ ਹੋਇਆ ਹੈ। ਇਸ ਢੰਗ ਨਾਲ ਖਰੜ ਵਿੱਚ 40 ਵਾਰਡ ਬਣ ਸਕਦੇ ਹਨ। ਵਾਰਡ ਨੰਬਰ 1, 3, 4 ਅਤੇ 11 ਵਿੱਚ ਆਬਾਦੀ ਦਾ ਬਹੁਤ ਵਾਧਾ ਨਜ਼ਰ ਆਇਆ। ਸਰਵੇਖਣ ਦੇ ਆਧਾਰ ’ਤੇ ਹੀ ਵਾਰਡਾਂ ਦਾ ਰਾਖਵਾਂਕਰਨ ਹੋਵੇਗਾ। ਇਹ ਸਾਰਾ ਕੰਮ ਦਸੰਬਰ ’ਚ ਹੀ ਮੁਕੰਮਲ ਹੋ ਜਾਵੇਗਾ।
Advertisement
Advertisement
×

