ਕਰਮਚਾਰੀ ਯੂਨੀਅਨ ਦੀ ਚੋਣ ’ਚ ਖੰਗੂੜਾ-ਕਾਹਲੋਂ ਗਰੁੱਪ ਜੇਤੂ
ਪਰਵਿੰਦਰ ਸਿੰਘ ਖੰਗੂਡ਼ਾ ਪ੍ਰਧਾਨ ਅਤੇ ਪਰਮਜੀਤ ਸਿੰਘ ਬੈਨੀਪਾਲ ਜਨਰਲ ਸਕੱਤਰ ਚੁਣੇ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ ਅੱਜ ਪਈਆਂ ਵੋਟਾਂ ਵਿਚ ਖੰਗੂੜਾ-ਕਾਹਲੋਂ ਗਰੁੱਪ ਨੇ ਸਾਰੇ ਅਹੁਦਿਆਂ ਅਤੇ ਕਾਰਜਕਾਰਨੀ ’ਤੇ ਕਬਜ਼ਾ ਕਰ ਲਿਆ। ਲਾਲ ਰੰਗ ਦੇ ਚੋਣ ਨਿਸ਼ਾਨ ਉੱਤੇ ਲੜ੍ਹੀ ਚੋਣ ’ਚ ਉਨ੍ਹਾਂ ਨੀਲੇ ਰੰਗ ਵਾਲੇ ਸਰਬ ਸਾਂਝੇ ਰਾਣੂ ਗਰੁੱਪ ਨੂੰ ਹਰਾਇਆ। ਚੋਣ ਕਮਿਸ਼ਨਰ ਅਜੀਤਪਾਲ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਦਰਸ਼ਨ ਰਾਮ ਦੀ ਦੇਖ-ਰੇਖ ਹੇਠ ਪਈਆਂ ਵੋਟਾਂ ਵਿੱਚ ਕੁੱਲ 845 ਵੋਟਰਾਂ ਵਿੱਚੋਂ 817 ਵੋਟਾਂ ਨੇ ਹਿੱਸਾ ਲਿਆ।
ਨਤੀਜਿਆਂ ਅਨੁਸਾਰ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਰਮਨਦੀਪ ਕੌਰ ਗਿੱਲ ਨੂੰ 130 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੀਨੀਅਰ ਮੀਤ ਪ੍ਰਧਾਨ ਲਈ ਗੁਰਚਰਨ ਸਿੰਘ ਤਰਪਾਲਾ ਨੇ ਬਲਜਿੰਦਰ ਸਿੰਘ ਬਰਾੜ ਨੂੰ 100 ਵੋਟਾਂ ਦੇ ਫ਼ਰਕ ਨਾਲ, ਮੀਤ ਪ੍ਰਧਾਨ ਇੱਕ ਲਈ ਗੁਰਪ੍ਰੀਤ ਸਿੰਘ ਕਾਹਲੋਂ ਨੇ ਪ੍ਰਭਦੀਪ ਸਿੰਘ ਬੋਪਾਰਾਏ ਨੂੰ 110 ਵੋਟਾਂ ਦੇ ਫ਼ਰਕ ਨਾਲ, ਮੀਤ ਪ੍ਰਧਾਨ ਦੋ ਦੇ ਅਹੁਦੇ ਲਈ ਗੁਰਦੀਪ ਸਿੰਘ ਬੀਦੋਵਾਲੀ ਨੇ ਜਸਵੀਰ ਸਿੰਘ ਚੋਟੀਆਂ ਨੂੰ 126 ਵੋਟਾਂ ਦੇ ਫ਼ਰਕ ਨਾਲ, ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸੀਮਾ ਸੂਦ ਨੇ ਜਸਕਰਨ ਸਿੰਘ ਸਿੱਧੂ ਨੂੰ 116 ਵੋਟਾਂ ਦੇ ਫ਼ਰਕ ਨਾਲ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਪਰਮਜੀਤ ਸਿੰਘ ਬੈਨੀਪਾਲ ਨੇ ਸੁਖਚੈਨ ਸਿੰਘ ਸੈਣੀ ਨੂੰ 110 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਵੇਂ ਹੀ ਜੇਤੂ ਖੰਗੂੜਾ-ਕਾਹਲੋਂ ਗਰੁੱਪ ਦੇ ਮਨੋਜ ਰਾਣਾ ਸਕੱਤਰ, ਲਖਵਿੰਦਰ ਸਿੰਘ ਘੜੂੰਆਂ ਸੰਯੁਕਤ ਸਕੱਤਰ, ਹਰਮਨਦੀਪ ਸਿੰਘ ਬੋਪਾਰਾਏ ਵਿੱਤ ਸਕੱਤਰ, ਮਲਕੀਤ ਸਿੰਘ ਗੱਗੜ ਦਫ਼ਤਰ ਸਕੱਤਰ, ਰਾਜੀਵ ਕੁਮਾਰ ਸੰਗਠਨ ਸਕੱਤਰ ਅਤੇ ਮਨਜਿੰਦਰ ਸਿੰਘ ਹੁਲਕਾ ਪ੍ਰੈਸ ਸਕੱਤਰ ਦੀ ਚੋਣ ਵਿਚ ਜੇਤੂ ਰਹੇ। ਇਸੇ ਤਰਾਂ ਖੰਗੂੜਾ-ਕਾਹਲੋਂ ਗਰੁੱਪ ਦੇ 14 ਮੈਂਬਰਾਂ ਨੇ ਕਾਰਜਕਾਰਣੀ ਦੇ ਮੈਂਬਰਾਂ ਵਿਚ ਆਪਣੀ ਜਿੱਤ ਦਰਜ ਕੀਤੀ। ਸੁਖਦੇਵ ਸਿੰਘ, ਸਵਰਨ ਸਿੰਘ ਤਿਊੜ, ਰਣਜੀਤ ਸਿੰਘ, ਜਗਮਿੰਦਰ ਐੱਲ ਏ, ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਮਨਜਿੰਦਰ ਸਿੰਘ ਕੰਗ, ਰਾਕੇਸ਼ ਕੁਮਾਰ, ਮਨਜੀਤ ਸਿੰਘ ਲਹਿਰਾਗਾਗਾ, ਵਰਿੰਦਰ ਕੌਰ, ਬਿੰਦੂ ਰਾਣੀ, ਰੁਪਿੰਦਰ ਕੌਰ ਨੇ ਜਿੱਤ ਦਰਜ ਕੀਤੀ।
ਖੰਗੂੜਾ ਵੱਲੋਂ ਮੁਲਾਜ਼ਮਾਂ ਦਾ ਧੰਨਵਾਦ
ਨਵੇਂ ਚੁਣੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਜਿੱਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਮੁਲਾਜ਼ਮਾਂ ਦੇ ਹੱਕਾਂ ਤੇ ਹਿਤਾਂ ਲਈ ਹਮੇਸ਼ਾ ਕਾਰਜਸ਼ੀਲ ਰਹਿਣਗੇ।