ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਵਿਤਾ ਦੇਵੀ ਅੰਬਾਲਾ ਜ਼ੋਨ ਦੀ ਖੇਡ ਡਿਪਟੀ ਡਾਇਰੈਕਟਰ ਨਿਯੁਕਤ

ਪੰਚਕੂਲਾ ਹੈੱਡਕੁਆਰਟਰ ਵਿੱਚ ਕੰਮ ਕਰ ਰਹੀ ਕਵਿਤਾ ਦੇਵੀ ਨੂੰ ਇੱਕ ਵਾਰ ਫਿਰ ਅੰਬਾਲਾ ਜ਼ੋਨ ਦੇ ਖੇਡ ਡਿਪਟੀ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੋ ਸਾਲ ਪਹਿਲਾਂ ਵੀ ਉਸ ਕੋਲ ਖੇਲੋ ਇੰਡੀਆ ਮੁਕਾਬਲੇ ਦੌਰਾਨ ਅੰਬਾਲਾ ਦੇ ਖੇਡ ਡਿਪਟੀ ਡਾਇਰੈਕਟਰ ਦਾ ਚਾਰਜ...
Advertisement

ਪੰਚਕੂਲਾ ਹੈੱਡਕੁਆਰਟਰ ਵਿੱਚ ਕੰਮ ਕਰ ਰਹੀ ਕਵਿਤਾ ਦੇਵੀ ਨੂੰ ਇੱਕ ਵਾਰ ਫਿਰ ਅੰਬਾਲਾ ਜ਼ੋਨ ਦੇ ਖੇਡ ਡਿਪਟੀ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੋ ਸਾਲ ਪਹਿਲਾਂ ਵੀ ਉਸ ਕੋਲ ਖੇਲੋ ਇੰਡੀਆ ਮੁਕਾਬਲੇ ਦੌਰਾਨ ਅੰਬਾਲਾ ਦੇ ਖੇਡ ਡਿਪਟੀ ਡਾਇਰੈਕਟਰ ਦਾ ਚਾਰਜ ਸੀ, ਬਾਅਦ ਵਿੱਚ ਉਹ ਪੰਚਕੂਲਾ ਹੈੱਡਕੁਆਟਰ ਚਲੀ ਗਈ ਸੀ। ਕਵਿਤਾ ਕਬੱਡੀ ਵਿੱਚ ਏਸ਼ੀਅਨ ਮੈਡਲ ਜੇਤੂ ਹੈ ਅਤੇ ਉਸ ਨੂੰ ਖੇਡ ਵਿਭਾਗ ਵਿੱਚ ਆਊਟ ਸਟੈਂਡਿੰਗ ਪਲੇਅਰ (ਓਐਸਪੀ) ਕੋਟੇ ਤਹਿਤ ਚੁਣਿਆ ਗਿਆ ਸੀ। ਪਿਛਲੇ ਸਾਲ ਪਲਵਲ ਤੋਂ ਰਾਮ ਮਿਹਰ ਸਿੰਘ ਨੂੰ ਅੰਬਾਲਾ ਦੇ ਖੇਡ ਡਿਪਟੀ ਡਾਇਰੈਕਟਰ ਵਜੋਂ ਚੁਣਿਆ ਗਿਆ ਸੀ ਪਰ ਉਸ ਨੇ ਅਹੁਦਾ ਨਹੀਂ ਸੰਭਾਲਿਆ।

Advertisement
Advertisement