ਕਰਨਾਟਕ ਵੱਲੋਂ ਸਵੱਛਤਾ ਮਾਡਲ ਦਾ ਅਧਿਐਨ
ਕਰਨਾਟਕ ਦੇ ਹੋਸਾਦੁਰਗਾ ਸ਼ਹਿਰ ਦੀ ਨਗਰ ਕੌਂਸਲ ਦੇ 30 ਮੈਂਬਰੀ ਵਫ਼ਦ ਨੇ ਅੱਜ ਸਾਲਿਡ ਵੇਸਟ ਮੈਨੇਜਮੈਂਟ ਅਤੇ ਸਵੱਛ ਭਾਰਤ ਮਿਸ਼ਨ ’ਤੇ ਅਧਿਐਨ ਦੌਰੇ ਦੇ ਹਿੱਸੇ ਵਜੋਂ ਨਗਰ ਨਿਗਮ ਚੰਡੀਗੜ੍ਹ ਦਾ ਦੌਰਾ ਕੀਤਾ। ਵਫ਼ਦ ਵਿੱਚ 23 ਕੌਂਸਲ ਮੈਂਬਰ, ਪੰਜ ਨਾਮਜ਼ਦ ਮੈਂਬਰ...
Advertisement
ਕਰਨਾਟਕ ਦੇ ਹੋਸਾਦੁਰਗਾ ਸ਼ਹਿਰ ਦੀ ਨਗਰ ਕੌਂਸਲ ਦੇ 30 ਮੈਂਬਰੀ ਵਫ਼ਦ ਨੇ ਅੱਜ ਸਾਲਿਡ ਵੇਸਟ ਮੈਨੇਜਮੈਂਟ ਅਤੇ ਸਵੱਛ ਭਾਰਤ ਮਿਸ਼ਨ ’ਤੇ ਅਧਿਐਨ ਦੌਰੇ ਦੇ ਹਿੱਸੇ ਵਜੋਂ ਨਗਰ ਨਿਗਮ ਚੰਡੀਗੜ੍ਹ ਦਾ ਦੌਰਾ ਕੀਤਾ। ਵਫ਼ਦ ਵਿੱਚ 23 ਕੌਂਸਲ ਮੈਂਬਰ, ਪੰਜ ਨਾਮਜ਼ਦ ਮੈਂਬਰ ਅਤੇ ਦੋ ਸੀਨੀਅਰ ਅਧਿਕਾਰੀ ਸ਼ਾਮਲ ਸਨ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਵਿਸ਼ੇਸ਼ ਕਮਿਸ਼ਨਰ ਅਤੇ ਮੁੱਖ ਇੰਜਨੀਅਰ ਨਾਲ਼ ਵਫ਼ਦ ਦਾ ਸਵਾਗਤ ਕੀਤਾ ਅਤੇ ਸ਼ਹਿਰ ਦੇ ਸਵੱਛਤਾ ਮਾਡਲ ’ਤੇ ਪੇਸ਼ਕਾਰੀ ਦਿੱਤੀ। ਟੀਮ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਚੰਡੀਗੜ੍ਹ ਦੇ ਸਭ ਤੋਂ ਵਧੀਆ ਅਭਿਆਸਾਂ ਤੋਂ ਜਾਣੂ ਕਰਵਾਇਆ ਗਿਆ। ਇਸ ਵਿੱਚ ਘਰ-ਘਰ ਕੂੜਾ ਇਕੱਠਾ ਕਰਨਾ, ਗਿੱਲੇ ਅਤੇ ਸੁੱਕੇ ਕੂੜੇ ਦੀ ਪ੍ਰਾਸੈਸਿੰਗ, ਸਮੱਗਰੀ ਰਿਕਵਰੀ ਸਹੂਲਤਾਂ ਅਤੇ ਡਿਜ਼ੀਟਲ ਨਿਗਰਾਨੀ ਪ੍ਰਣਾਲੀਆਂ ਸ਼ਾਮਲ ਹਨ। ਵਫ਼ਦ ਨੇ ਮਾਡਲ ਨੂੰ ਅਮਲ ਵਿੱਚ ਦੇਖਣ ਲਈ ਚੰਡੀਗੜ੍ਹ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਸਮੱਗਰੀ ਰਿਕਵਰੀ ਸਹੂਲਤਾਂ ਸਣੇ ਮੁੱਖ ਸਵੱਛਤਾ ਬੁਨਿਆਦੀ ਢਾਂਚੇ ਦੇ ਸਥਾਨਾਂ ਦਾ ਵੀ ਦੌਰਾ ਕੀਤਾ।
Advertisement
Advertisement
×