ਕੰਵਰਦੀਪ ਸਿੰਘ ਨੇ ਵਣ ਮੰਡਲ ਅਫਸਰ ਦਾ ਅਹੁਦਾ ਸੰਭਾਲਿਆ
ਕੰਵਰਦੀਪ ਸਿੰਘ ਆਈ ਐੱਫ ਐੱਸ ਨੇ ਰੂਪਨਗਰ ਦੇ ਵਣ ਮੰਡਲ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਐੱਸ ਏ ਐੱਸ ਨਗਰ ਮੁਹਾਲੀ ਤੋਂ ਬਦਲ ਕੇ ਇੱਥੇ ਆਏ ਹਨ। ਅੱਜ ਜੰਗਲਾਤ ਵਿਭਾਗ ਰੂਪਨਗਰ ਦੇ ਸਟਾਫ ਵੱਲੋਂ ਹਰਜਿੰਦਰ ਸਿੰਘ (ਆਈ ਐੱਫ...
Advertisement
ਕੰਵਰਦੀਪ ਸਿੰਘ ਆਈ ਐੱਫ ਐੱਸ ਨੇ ਰੂਪਨਗਰ ਦੇ ਵਣ ਮੰਡਲ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਐੱਸ ਏ ਐੱਸ ਨਗਰ ਮੁਹਾਲੀ ਤੋਂ ਬਦਲ ਕੇ ਇੱਥੇ ਆਏ ਹਨ। ਅੱਜ ਜੰਗਲਾਤ ਵਿਭਾਗ ਰੂਪਨਗਰ ਦੇ ਸਟਾਫ ਵੱਲੋਂ ਹਰਜਿੰਦਰ ਸਿੰਘ (ਆਈ ਐੱਫ ਐੱਸ) ਨੂੰ ਕੰਜਰਵੇਟਰ ਵਜੋਂ ਪਦਉਨਤ ਹੋਣ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਨਵੇਂ ਆਏ ਵਣ ਮੰਡਲ ਅਫਸਰ ਕੰਨਵਰਦੀਪ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰੇਂਜ ਅਫ਼ਸਰ ਰੂਪਨਗਰ ਰਾਜਦਵਿੰਦਰ ਸਿੰਘ, ਰੇਂਜ ਅਫਸਰ ਨੂਰਪੁਰ ਬੇਦੀ ਸੁਖਵੀਰ ਸਿੰਘ, ਬਲਾਕ ਅਫਸਰ ਗੁਰਜੋਤ ਸਿੰਘ ਮੋਹਾਲੀ, ਬਲਾਕ ਅਫਸਰ ਨਰਿੰਦਰ ਸਿੰਘ ਅਤੇ ਹੋਰ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Advertisement
Advertisement
×

