DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਵਰ ਗਰੇਵਾਲ ਵੱਲੋਂ ‘ਸੇਵਾ ਵਿੱਚ ਪੰਜਾਬੀ ਕੌਮ ਸ਼ੇਰ ਹੈ’ ਗੀਤ ਸਿੱਖ ਸੇਵਾ ਭਾਵਨਾ ਨੂੰ ਸਮਰਪਿਤ

ਹੜ੍ਹਾਂ ਦੌਰਾਨ ਕਲਗੀਧਰ ਟਰੱਸਟ ਅਤੇ ਅਕਾਲ ਅਕੈਡਮੀਆਂ ਦੇ ਕਾਰਜਾਂ ਦੀ ਪ੍ਰਸ਼ੰਸਾ

  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਗਾਇਕ ਕੰਵਰ ਗਰੇਵਾਲ ਅਤੇ ਬੜੂ ਸਾਹਿਬ ਅਕੈਡਮੀ ਦੇ ਨੁਮਾਇੰਦੇ।
Advertisement
ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ‘ਸੇਵਾ-ਦਿ-ਐਂਥਮ’ ਸਿਰਲੇਖ ਤਹਿਤ ਗਾਇਆ ਆਪਣਾ ਨਵਾਂ ਗੀਤ ‘ਸੇਵਾ ਵਿੱਚ ਪੰਜਾਬੀ ਕੌਮ ਸ਼ੇਰ ਹੈ’ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਉਨ੍ਹਾਂ ਪੰਜਾਬ ਵਿੱਚ ਬੀਤੇ ਦਿਨੀਂ ਹੜ੍ਹਾਂ ਦੌਰਾਨ ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਅਕਾਲ ਅਕੈਡਮੀਆਂ ਵੱਲੋਂ ਕੀਤੇ ਗਏ ਵਿਆਪਕ ਰਾਹਤ ਅਤੇ ਸੇਵਾ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਦੱਸਿਆ ਕਿ ਇਸ ਗੀਤ ਰਾਹੀਂ ਇਹ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਪੰਜਾਬ ਆਫ਼ਤ ਅਤੇ ਸੰਕਟ ਦੇ ਹਰ ਸਮੇਂ ਹਿੰਮਤ, ਬਹਾਦਰੀ ਅਤੇ ਸੇਵਾ ਦੀ ਭਾਵਨਾ ਨਾਲ ਮਜ਼ਬੂਤ ਖੜ੍ਹਾ ਹੈ।

Advertisement

ਕਲਗੀਧਰ ਟਰੱਸਟ ਦੇ ਉਪ-ਪ੍ਰਧਾਨ ਭਾਈ ਜਗਜੀਤ ਸਿੰਘ ਉਰਫ ਕਾਕਾ ਵੀਰ, ਡਾ. ਦਵਿੰਦਰ ਸਿੰਘ ਅਤੇ ਵਾਲੰਟੀਅਰ ਹਰਮੀਤ ਸਿੰਘ ਨੇ ਦੱਸਿਆ ਕਿ ਸੰਸਥਾ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ 100 ਨਵੇਂ ਘਰਾਂ ਦੀ ਉਸਾਰੀ ਪੂਰੀ ਕਰ ਲਈ ਹੈ। ਕਲਗੀਧਰ ਟਰੱਸਟ ਨੇ ਪੁਸ਼ਟੀ ਕੀਤੀ ਕਿ ਬਚਾਅ, ਰਾਹਤ ਅਤੇ ਪੁਨਰਵਾਸ ਦੇ ਯਤਨ ਲਗਾਤਾਰ ਜਾਰੀ ਰਹਿਣਗੇ।

Advertisement

ਕੰਵਰ ਗਰੇਵਾਲ ਨੇ ਕਲਗੀਧਰ ਟਰੱਸਟ ਦੇ ਸ਼ਲਾਘਾਯੋਗ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 26 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਇੱਕ ਵੱਡੇ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਸੀ, ਜਿਸ ਦੌਰਾਨ 86 ਪਿੰਡਾਂ ਦੇ 5,500 ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਗਿਆ ਸੀ। ਰਾਹਤ ਕਾਰਜਾਂ ਵਿੱਚ ਟਰੱਸਟ ਨੇ ਪਿੰਡਾਂ ਦੇ ਲੋਕਾਂ ਦੀਆਂ ਹਰ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਪਸ਼ੂਆਂ ਲਈ ਚਾਰਾ ਅਤੇ ਫੀਡ ਵੰਡੀ।

ਸੂਫੀ ਗਾਇਕ ਗਰੇਵਾਲ ਨੇ ਦੱਸਿਆ ਕਿ ਉਸ ਦਾ ਨਵੀਨਤਮ ਗੀਤ ਸੇਵਾ ਦੀ ਅਧਿਆਤਮਿਕ ਪਰੰਪਰਾ ਨੂੰ ਦਰਸਾਉਂਦਾ ਹੈ ਜਿਸ ਰਾਹੀਂ ਪੰਜਾਬੀਆਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਕੀਤੀ ਹੈ।

Advertisement
×