ਬਲਾਕ ਪੱਧਰ ਦੀਆਂ ਖੇਡਾਂ ਵਿੱਚ ਕਲਵਾਂ ਸਕੂਲ ਦੀ ਝੰਡੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਵਿੱਚ ਬਲਾਕ ਪੱਧਰੀ ਖੇਡਾਂ ਦੌਰਾਨ ਸਰਕਾਰੀ ਹਾਈ ਸਕੂਲ ਕਲਵਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਅੰਡਰ-14 ਵਰਗ ਲੜਕੇ ਵਿੱਚ ਤਨਿਸ਼ ਕੁਮਾਰ, ਭੁਪਿੰਦਰ ਸਿੰਘ ਅਤੇ ਲੜਕੀਆਂ ਵਿੱਚ ਜੈਸਮੀਨ ਅਤੇ ਮੰਨਤ ਨੇ ਅਤੇ ਅੰਡਰ-17 ਲੜਕਿਆਂ ਵਿੱਚ ਜਿਗਰ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਵਿੱਚ ਬਲਾਕ ਪੱਧਰੀ ਖੇਡਾਂ ਦੌਰਾਨ ਸਰਕਾਰੀ ਹਾਈ ਸਕੂਲ ਕਲਵਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਅੰਡਰ-14 ਵਰਗ ਲੜਕੇ ਵਿੱਚ ਤਨਿਸ਼ ਕੁਮਾਰ, ਭੁਪਿੰਦਰ ਸਿੰਘ ਅਤੇ ਲੜਕੀਆਂ ਵਿੱਚ ਜੈਸਮੀਨ ਅਤੇ ਮੰਨਤ ਨੇ ਅਤੇ ਅੰਡਰ-17 ਲੜਕਿਆਂ ਵਿੱਚ ਜਿਗਰ ਕੁਮਾਰ, ਅਮਨਪ੍ਰੀਤ ਸਿੰਘ, ਨਵਦੀਪ ਸਿੰਘ ਅਤੇ ਚਾਹਤਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਦਾ ਅੱਜ ਸਕੂਲ ਪਹੁੰਚਣ ’ਤੇ ਸਕੂਲ ਸਟਾਫ ਅਤੇ ਪੰਚਾਇਤ ਮੈਂਬਰ ਅਤੇ ਐੱਸਐੱਮਸੀ ਮੈਂਬਰਾਂ ਨੇ ਸਵਾਗਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਜਸਵਿੰਦਰ ਸਿੰਘ, ਅਨਿਲ ਕੁਮਾਰ, ਨਰਿੰਦਰ ਸਿੰਘ, ਦਪਿੰਦਰ ਕੌਰ, ਮਨਦੀਪ, ਪੂਜਾ ਦੇਵੀ, ਗਰਬਖਸ਼ ਕੌਰ, ਰਮਨਾ ਰਾਣੀ, ਤਮੰਨਾ ਸ਼ਰਮਾ, ਰਮਨਦੀਪ ਕੌਰ, ਕਾਜਲ ਹਾਜ਼ਰ ਸਨ।
Advertisement
Advertisement
×