ਹਲਕਾ ਖਰੜ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮਾ ਕਬੂਲਪੁਰੀ ਨੂੰ ਪਾਰਟੀ ਵੱਲੋਂ ਮੀਡੀਆ ਵਿੰਗ ਦਾ ਖਰੜ ਹਲਕੇ ਦਾ ਹਲਕਾ ਵਾਈਸ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਨਿਯੁਕਤੀ ਪੱਤਰ ਅੱਜ ਪਾਰਟੀ ਦੇ ਪ੍ਰਭਾਵੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ। ਉਹ ਪਹਿਲਾਂ ਹੀ ਪਾਰਟੀ ਦੇ ਟਰੇਡਰਜ਼ ਵਿੰਗ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਹਨ।