ਬਲਵਿੰਦਰ ਰੈਤ
ਨੂਰਪੁਰ ਬੇਦੀ, 3 ਜੁਲਾਈ
ਹਲਕਾ ਰੂਪਨਗਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਾਲ ਜੋੜਨ ਲਈ ਕਮਰ ਕੱਸ ਚੁੱਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਪਿੰਡ ਪਚਰੰਡਾ ਤੇ ਬਾੜੀਆਂ ਦੀ ਸਾਂਝੀ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਚੱਢਾ ਨੇ ਕਿਹਾ ਕਿ ਇਹ ਸਕੀਮ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ, ਜਿਸ ਅਧੀਨ ਪੀਣ ਵਾਲੇ ਪਾਣੀ ਲਈ ਨਵਾਂ ਟਿਊਬਵੈੱਲ, ਵਾਟਰ ਟੈਂਕਰ ਅਤੇ ਪੂਰੀ ਪਾਈਪ ਲਾਈਨ ਲਗਾਈ ਗਈ ਹੈ। ਦੋਵਾਂ ਪਿੰਡਾਂ ਨੂੰ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ, ‘ਇਹ ਜਲ ਸਪਲਾਈ ਸਕੀਮ ਮੇਰੇ ਵਾਅਦੇ ਦਾ ਹਿੱਸਾ ਸੀ, ਜਿਸ ਨੂੰ ਅੱਜ ਪੂਰਾ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ।’ ਇਸ ਮੌਕੇ ਹਰੀਪਾਲ ਸ਼ਰਮਾ, ਰਾਜੇਸ਼ ਪ੍ਰਾਸ਼ਰ, ਅਸ਼ੋਕ ਕੁਮਾਰ, ਕਰਨੈਲ ਸਿੰਘ, ਮੋਹਣ ਸਿੰਘ, ਕਰਮ ਸਿੰਘ, ਸ਼ਾਮ ਲਾਲ, ਹਰਬੰਸ ਸ਼ਰਮਾ, ਹਰਿੰਦਰ ਸਿੰਘ ਗਰਚਾ, ਮੱਖਣ ਸਿੰਘ, ਬਾਲੀ ਰਾਮ, ਸੰਤੋਖ ਸਿੰਘ, ਕੁਲਦੀਪ ਕੌਰ, ਜੇ.ਈ. ਰਾਜਿੰਦਰ ਸਿੰਘ, ਦਲਜੀਤ ਕੌਰ, ਰਾਕੇਸ਼ ਕੁਮਾਰ ਨੰਬਰਦਾਰ ਸਮੇਤ ਪਿੰਡ ਵਾਸੀ ਆਦਿ ਹਾਜ਼ਰ ਸਨ।