ਘਰ ਵਿੱਚੋਂ ਗਹਿਣੇ ਤੇ ਹੋਰ ਸਾਮਾਨ ਚੋਰੀ
ਪੱਤਰ ਪ੍ਰੇਰਕ ਬਨੂੜ, 27 ਜੂਨ ਬਨੂੜ ਬੈਰੀਅਰ ਨੇੜੇ ਇੱਕ ਘਰ ਵਿੱਚੋਂ ਦਿਨ ਦਿਹਾੜੇ ਚੋਰ ਲੱਖਾਂ ਰੁਪਏ ਦੇ ਗਹਿਣੇ, ਭਾਂਡੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਪੀੜਤ ਸਾਬਕਾ ਫ਼ੌਜੀ ਕਰਮ ਸਿੰਘ ਨੇ ਦੱਸਿਆ ਕਿ ਉਸ ਨੇ ਪੁਰਾਣੇ ਘਰ...
Advertisement
ਪੱਤਰ ਪ੍ਰੇਰਕ
ਬਨੂੜ, 27 ਜੂਨ
Advertisement
ਬਨੂੜ ਬੈਰੀਅਰ ਨੇੜੇ ਇੱਕ ਘਰ ਵਿੱਚੋਂ ਦਿਨ ਦਿਹਾੜੇ ਚੋਰ ਲੱਖਾਂ ਰੁਪਏ ਦੇ ਗਹਿਣੇ, ਭਾਂਡੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਪੀੜਤ ਸਾਬਕਾ ਫ਼ੌਜੀ ਕਰਮ ਸਿੰਘ ਨੇ ਦੱਸਿਆ ਕਿ ਉਸ ਨੇ ਪੁਰਾਣੇ ਘਰ ਦੇ ਨੇੜੇ ਹੀ ਨਵਾਂ ਘਰ ਬਣਾਇਆ ਹੋਇਆ ਹੈ। ਦੁਪਹਿਰ ਵੇਲੇ ਜਦੋਂ ਉਹ ਆਪਣੇ ਪੁਰਾਣੇ ਘਰ ਵਿੱਚ ਰੋਟੀ ਖਾਣ ਆਏ ਸਨ ਤਾਂ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ। ਉਹ ਅਲਮਾਰੀਆਂ ਦੇ ਜਿੰਦੇ ਤੋੜ ਕੇ ਸੋਨੇ ਦੀ ਚੇਨ, ਨਗਦੀ, ਪਲੇਅ ਸਟੇਸ਼ਨ, ਡਿਨਰ ਸੈੱਟ ਅਤੇ ਪਿੱਤਲ ਦੇ ਭਾਂਡੇ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਸ਼ਾਮ 7 ਵਜੇ ਪਤਾ ਲੱਗਿਆ। ਪੀੜਤ ਨੇ ਦੱਸਿਆ ਕਿ ਚੋਰੀ ਕਾਰਨ ਉਨ੍ਹਾਂ ਦਾ ਤਕਰੀਬਨ ਸੱਤ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।
Advertisement
×