ਸਖ਼ਤ ਸੁਰੱਖਿਆ ਹੇਠ ਹੋਈ ਜੇ ਬੀ ਟੀ ਪ੍ਰੀਖਿਆ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਜੂਨੀਅਰ ਬੇਸਿਕ ਟੀਚਰਾਂ (ਜੇਬੀਟੀ) ਅਧਿਆਪਕਾਂ ਦੀ ਭਰਤੀ ਲਈ ਅੱਜ ਲਿਖਤੀ ਪ੍ਰੀਖਿਆ ਹੋਈ। ਇਹ ਭਰਤੀ ਸਮਗਰ ਸਿੱਖਿਆ ਹੇਠ ਕੀਤੀ ਜਾਵੇਗੀ ਤੇ ਇਸ ਸਬੰਧੀ 218 ਅਧਿਆਪਕ ਭਰਤੀ ਕਰਨ ਦੀ ਤਜਵੀਜ਼ ਹੈ। ਪ੍ਰੀਖਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਵਿਚ...
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਜੂਨੀਅਰ ਬੇਸਿਕ ਟੀਚਰਾਂ (ਜੇਬੀਟੀ) ਅਧਿਆਪਕਾਂ ਦੀ ਭਰਤੀ ਲਈ ਅੱਜ ਲਿਖਤੀ ਪ੍ਰੀਖਿਆ ਹੋਈ। ਇਹ ਭਰਤੀ ਸਮਗਰ ਸਿੱਖਿਆ ਹੇਠ ਕੀਤੀ ਜਾਵੇਗੀ ਤੇ ਇਸ ਸਬੰਧੀ 218 ਅਧਿਆਪਕ ਭਰਤੀ ਕਰਨ ਦੀ ਤਜਵੀਜ਼ ਹੈ। ਪ੍ਰੀਖਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਵਿਚ ਆਮ ਗਿਆਨ ਤੋਂ ਲੈ ਕੇ ਸਿੱਖਿਆ ਨਾਲ ਸਬੰਧੀ ਸਵਾਲ ਪੁੱਛੇ ਗਏ। ਕਈਆਂ ਨੇ ਦੱਸਿਆ ਕਿ ਇਸ ਦੌਰਾਨ ਸਖ਼ਤ ਪ੍ਰਬੰਧ ਕੀਤੇ ਗਏ ਤੇ ਪ੍ਰੀਖਿਆਰਥੀਆਂ ਦੀ ਕਈ ਪੱਧਰ ’ਤੇ ਤਲਾਸ਼ੀ ਲਈ ਗਈ। ਇਹ ਲਿਖਤੀ ਪ੍ਰੀਖਿਆ ਚੰਡੀਗੜ੍ਹ ਦੇ 46 ਸਰਕਾਰੀ ਸਕੂਲਾਂ ਵਿੱਚ ਕਰਵਾਈ ਗਈ।ਪ੍ਰੀਖਿਆ ਲਈ ਕੁੱਲ 24342 ਉਮੀਦਵਾਰਾਂ ਨੇ ਰਜਿਸਟਰਡ ਕੀਤਾ ਸੀ ਜਿਸ ਵਿੱਚੋਂ ਅੱਜ 15023 ਪ੍ਰੀਖਿਆ ਦੇਣ ਆਏ। ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਭਰਤੀ ਨਾਲ ਸਬੰਧਤ ਸਾਰਾ ਕੰਮ ਭਰਤੀ ਏਜੰਸੀ ਨੂੰ ਸੌਂਪਿਆ ਗਿਆ ਹੈ। ਇਸ ਸਬੰਧੀ ਪ੍ਰੀਖਿਆ ਕੇਂਦਰ ਸਿੱਖਿਆ ਵਿਭਾਗ, ਚੰਡੀਗੜ੍ਹ ਵੱਲੋਂ ਦਿੱਤੇ ਗਏ ਸਨ ਅਤੇ ਭਰਤੀ ਏਜੰਸੀ ਵੱਲੋਂ ਸਟਾਫ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਉਤਰ ਪੱਤਰੀਆਂ ਵੀ ਭਰਤੀ ਏਜੰਸੀ ਵਲੋਂ ਚੈਕ ਕਰਵਾਈਆਂ ਜਾਣਗੀਆਂ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ 15 ਸੀਨੀਅਰ ਅਧਿਕਾਰੀਆਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ। ਪ੍ਰੀਖਿਆ ਦੇ ਸੁਚਾਰੂ ਢੰਗ ਲਈ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਤੇ ਜੈਮਰ ਵੀ ਲਗਾਏ ਗਏ ਸਨ। ਪ੍ਰੀਖਿਆ ਕੇਂਦਰਾਂ ਦੇ ਬਾਹਰ 230 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਪ੍ਰੀਖਿਆ ਦੇਣ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਸ੍ਰੀ ਬਰਾੜ ਨੇ ਦੱਸਿਆ ਕਿ ਨਕਲ ਮਾਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।