DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੱਸਾ ਪੱਟੀ ਨੇ ਜਿੱਤੀ ਝੰਡੀ ਦੀ ਕੁਸ਼ਤੀ

ਪੱਤਰ ਪ੍ਰੇਰਕ ਘਨੌਲੀ, 27 ਅਗਸਤ ਇੱਥੋਂ ਨੇੜਲੇ ਪਿੰਡ ਸਰਸਾ ਨੰਗਲ ਵਿੱਚ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ 10ਵਾਂ ਦੰਗਲ ਕਰਵਾਇਆ ਗਿਆ। ਦੰਗਲ ਕਮੇਟੀ ਸਰਸਾ ਨੰਗਲ ਵੱਲੋਂ ਪਿੰਡ ਸਰਸਾ ਨੰਗਲ ਅਤੇ ਮੰਗੂਵਾਲ ਦੀਵਾੜੀ ਦੇ ਵਸਨੀਕਾਂ ਦੇ ਸਹਿਯੋਗ ਨਾਲ...
  • fb
  • twitter
  • whatsapp
  • whatsapp
featured-img featured-img
ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਜਗਮੋਹਨ
Advertisement

ਪੱਤਰ ਪ੍ਰੇਰਕ

ਘਨੌਲੀ, 27 ਅਗਸਤ

Advertisement

ਇੱਥੋਂ ਨੇੜਲੇ ਪਿੰਡ ਸਰਸਾ ਨੰਗਲ ਵਿੱਚ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ 10ਵਾਂ ਦੰਗਲ ਕਰਵਾਇਆ ਗਿਆ। ਦੰਗਲ ਕਮੇਟੀ ਸਰਸਾ ਨੰਗਲ ਵੱਲੋਂ ਪਿੰਡ ਸਰਸਾ ਨੰਗਲ ਅਤੇ ਮੰਗੂਵਾਲ ਦੀਵਾੜੀ ਦੇ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਏ ਦੰਗਲ ਦੌਰਾਨ ਲਗਪਗ 150 ਪਹਿਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਮਨੀਸ਼ ਮਹਾਰਾਸ਼ਟਰ ਨੂੰ ਹਰਾ ਕੇ ਜਿੱਤੀ। ਦੰਗਲ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਅਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ, ਜੁਝਾਰ ਸਿੰਘ ਆਸਪੁਰ, ਹਰਵਿੰਦਰ ਕੌਰ ਕੋਟਬਾਲਾ, ਖਜ਼ਾਨ ਸਿੰਘ, ਬੰਤ ਸਿੰਘ ਆਲੋਵਾਲ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲਗਵਾਈ। ਮੰਤਰੀ ਬੈਂਸ ਨੇ ਦੰਗਲ ਕਮੇਟੀ ਲਈ ਦੋ ਲੱਖ ਤੇ ਸਰਸਾ ਨੰਗਲ ਦੇ ਸਕੂਲ ਸਾਹਮਣੇ ਸਟੇਡੀਅਮ ਬਣਾਉਣ ਲਈ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਕੁਸ਼ਤੀ ਦੰਗਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸੋਨੀ, ਸੋਹਣ, ਬਿੱਲਾ, ਰਾਜੂ, ਰਣਜੀਤ, ਨੰਬਰਦਾਰ ਸੋਹਣ ਮੁਹੰਮਦ, ਨੰਬਰਦਾਰ ਕੁਲਵੰਤ ਸਿੰਘ ਸਰਸਾ ਨੰਗਲ ਤੇ ਛੰਮੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement
×