ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਝ ਘਰ: ਪੰਚਾਇਤ ਸਕੱਤਰ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼

ਪਿੰਡ ਸਰਸਾ ਨੰਗਲ ਵਿੱਚ ਪੰਚਾਇਤ ਵੱਲੋਂ ਉਸਾਰੀ ਜੰਝ ਘਰ ਦੀ ਇਮਾਰਤ ਸਬੰਧੀ ਮੰਗੀ ਸੂਚਨਾ ਨਾ ਦੇਣ ਕਾਰਨ ਅਪੀਲ ਅਧਿਕਾਰੀ-ਕਮ-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਰੂਪਨਗਰ ਵੱਲੋਂ ਗਰਾਮ ਪੰਚਾਇਤ ਸਰਸਾ ਨੰਗਲ ਦੇ ਸਕੱਤਰ ਵਿਰੁੱਧ ਵਿਭਾਗੀ ਕਾਰਵਾਈ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ...
Advertisement

ਪਿੰਡ ਸਰਸਾ ਨੰਗਲ ਵਿੱਚ ਪੰਚਾਇਤ ਵੱਲੋਂ ਉਸਾਰੀ ਜੰਝ ਘਰ ਦੀ ਇਮਾਰਤ ਸਬੰਧੀ ਮੰਗੀ ਸੂਚਨਾ ਨਾ ਦੇਣ ਕਾਰਨ ਅਪੀਲ ਅਧਿਕਾਰੀ-ਕਮ-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਰੂਪਨਗਰ ਵੱਲੋਂ ਗਰਾਮ ਪੰਚਾਇਤ ਸਰਸਾ ਨੰਗਲ ਦੇ ਸਕੱਤਰ ਵਿਰੁੱਧ ਵਿਭਾਗੀ ਕਾਰਵਾਈ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੂੰ ਸਿਫ਼ਾਰਸ਼ ਕੀਤੀ ਗਈ ਹੈ।

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਦਿਖਾਉਂਦਿਆਂ ਅਪੀਲਕਰਤਾ ਸਾਬਕਾ ਪੰਚ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨੇ ਉਸ ਦੇ ਘਰ ਅੱਗੇ ਜੰਝ ਘਰ ਦੇ ਨਾਮ ’ਤੇ ਟੀਨਾ ਪਾ ਕੇ ਕੰਧ ਖੜ੍ਹੀ ਕਰ ਦਿੱਤੀ ਹੈ, ਜਿਸ ਜਗ੍ਹਾ ’ਤੇ ਇਮਾਰਤ ਉਸਾਰੀ ਗਈ ਹੈ, ਉਹ ਜਗ੍ਹਾ ਗਰਾਮ ਪੰਚਾਇਤ ਦੀ ਨਹੀਂ ਬਲਕਿ ਕੌਮੀ ਮਾਰਗ ਅਥਾਰਿਟੀ ਦੀ ਹੈ। ਇਸ ਕਰ ਕੇ ਉਸ ਨੇ ਜੰਝ ਘਰ ਦੀ ਜਗ੍ਹਾ ਦੀ ਮਲਕੀਅਤ ਸਬੰਧੀ ਬੀਡੀਪੀਓ ਦਫ਼ਤਰ ਰਾਹੀਂ ਗਰਾਮ ਪੰਚਾਇਤ ਸਰਸਾ ਨੰਗਲ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸੂਚਨਾ ਮੰਗੀ ਸੀ। ਸੂਚਨਾ ਨਾ ਮਿਲਣ ਕਾਰਨ ਉਸ ਨੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਰੂਪਨਗਰ ਦੇ ਦਫ਼ਤਰ ਅਪੀਲ ਪਾਈ ਸੀ ਜਿੱਥੇ ਗਰਾਮ ਪੰਚਾਇਤ ਸਰਸਾ ਨੰਗਲ ਦਾ ਕੋਈ ਨੁਮਾਇੰਦਾ ਹਾਜ਼ਰ ਨਾ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਦਿਨ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵੱਲੋਂ ਹੁਕਮ ਜਾਰੀ ਹੋਣ ਉਪਰੰਤ ਗਰਾਮ ਪੰਚਾਇਤ ਨੇ ਨਾਜਾਇਜ਼ ਇਮਾਰਤ ਦੇ ਜੰਝ ਘਰ ਦਾ ਬੋਰਡ ਲਗਾ ਦਿੱਤਾ ਹੈ।

Advertisement

ਇਸ ਸਬੰਧੀ ਪੱਖ ਜਾਣਨ ਲਈ ਸਰਪੰਚ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਬੀਡੀਪੀਓ ਰਵਿੰਦਰ ਸਿੰਘ ਨੇ ਕਿਹਾ ਕਿ ਉਸ ਕੋਲ ਕੋਈ ਹੁਕਮ ਨਹੀਂ ਪੁੱਜਿਆ। ਤਹਿਸੀਲਦਾਰ ਰੂਪਨਗਰ ਨੇ ਭਰੋਸਾ ਦਿੱਤਾ ਕਿ ਜਗ੍ਹਾ ਦੀ ਜਲਦੀ ਹੀ ਨਿਸ਼ਾਨਦੇਹੀ ਕਰਵਾਈ ਜਾਵੇਗੀ।

Advertisement