ਆਈਟੀਆਈ ਨੰਗਲ ਤੇ ਐੱਨਐੱਫਐੱਲ ਵੱਲੋਂ ਸਮਝੌਤਾ
ਸਰਕਾਰੀ ਆਈਟੀਆਈ ਨੰਗਲ ਵੱਲੋਂ ਭਾਰਤ ਸਰਕਾਰ ਦੀ ਉਦਯੋਗਿਕ ਇਕਾਈ ਐੱਨਐੱਫਐੱਲ ਨਾਲ ‘ਡਿਊਲ ਸਿਸਟਮ ਆਫ ਟਰੇਨਿੰਗ ਸਕੀਮ’ ਤਹਿਤ ਸਮਝੌਤਾ ਕੀਤਾ ਗਿਆ। ਸਮਝੌਤੇ ਤਹਿਤ ਆਈਟੀਆਈ ਨੰਗਲ ਵਿੱਚ ਇਸ ਦਾਖ਼ਲਾ ਸੈਸ਼ਨ ਤੋਂ ਸ਼ੁਰੂ ਕੀਤੀ ਗਈ ਨਵੀਂ ਟਰੇਡ ‘ਅਟੈਂਡੈਂਟ ਅਪਰੇਟਰ ਕੈਮੀਕਲ ਪਲਾਂਟ’ ਦੇ ਸਿੱਖਿਆਰਥੀਆਂ...
Advertisement
ਸਰਕਾਰੀ ਆਈਟੀਆਈ ਨੰਗਲ ਵੱਲੋਂ ਭਾਰਤ ਸਰਕਾਰ ਦੀ ਉਦਯੋਗਿਕ ਇਕਾਈ ਐੱਨਐੱਫਐੱਲ ਨਾਲ ‘ਡਿਊਲ ਸਿਸਟਮ ਆਫ ਟਰੇਨਿੰਗ ਸਕੀਮ’ ਤਹਿਤ ਸਮਝੌਤਾ ਕੀਤਾ ਗਿਆ। ਸਮਝੌਤੇ ਤਹਿਤ ਆਈਟੀਆਈ ਨੰਗਲ ਵਿੱਚ ਇਸ ਦਾਖ਼ਲਾ ਸੈਸ਼ਨ ਤੋਂ ਸ਼ੁਰੂ ਕੀਤੀ ਗਈ ਨਵੀਂ ਟਰੇਡ ‘ਅਟੈਂਡੈਂਟ ਅਪਰੇਟਰ ਕੈਮੀਕਲ ਪਲਾਂਟ’ ਦੇ ਸਿੱਖਿਆਰਥੀਆਂ ਸਮੇਤ ਇੱਕ ਦਰਜਨ ਤੋਂ ਵਧ ਵੱਖ ਵੱਖ ਟਰੇਡਾਂ ਦੇ ਸਿੱਖਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਦਿੱਤੀ ਜਾਵੇਗੀ। ਐੱਨਐੱਫਐੱਲ ਨਵਾਂ ਨੰਗਲ ਇਕਾਈ ਮੁਖੀ ਐੱਨਐੱਨ ਗੋਇਲ ਦੀ ਅਗਵਾਈ ਹੇਠ ਵਿੱਚ ਸਮਝੌਤੇ ’ਤੇ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਅਤੇ ਐੱਨਐੱਫਐੱਲ ਚੀਫ ਜਰਨਲ ਮਨੇਜਰ ਐੱਚਆਰ ਸੰਜੈ ਕੁਮਾਰ ਸ਼ਰਮਾ ਵਲੋਂ ਦਸਤਖਤ ਕੀਤੇ ਗਏ। ਸਮਝੌਤੇ ਤਹਿਤ ਆਈਟੀਆਈ ਦੇ ਸਿੱਖਿਆਰਥੀਆਂ ਨੂੰ ਫਿਟਰ, ਵੈਲਡਰ, ਇਲੈਕਟ੍ਰਿਸ਼ਨ, ਟਰਨਰ, ਡਰਾਫਟਸਮੈਨ ਮਕੈਨੀਕਲ, ਮਕੈਨਿਕ ਮੋਟਰ ਵਹੀਕਲ, ਕਾਰਪੇਂਟਰ, ਪਲੰਬਰ ਆਦਿ ਟਰੇਡਾਂ ਵਿੱਚ ਪ੍ਰੈਕਟੀਕਲ ਸਿਖਲਾਈ ਐੱਨਐੱਫਐੱਲ ਨਵਾਂ ਨੰਗਲ ਵਿਖੇ ਦਿੱਤੀ ਜਾਵੇਗੀ ।
Advertisement
Advertisement
×