ਤਰਨ ਤਾਰਨ ’ਚ ਧਰਨਾ ਦੇਣਗੇ ਆਈ ਟੀ ਆਈ ਕਰਮਚਾਰੀ
ਸਰਕਾਰੀ ਆਈ ਟੀ ਆਈਜ਼ ਠੇਕਾ ਮੁਲਾਜ਼ਮਾਂ ਦੀ ਸੂਬਾਈ ਯੂਨੀਅਨ ਦੀ ਮੀਟਿੰਗ ਬਨੂੜ ਵਿੱਚ ਹੋਈ। ਇਸ ਮੌਕੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਉੱਤੇ ਮੰਗਾਂ ਲਈ ਗੰਭੀਰ ਨਾ ਹੋਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ 6 ਨਵੰਬਰ ਨੂੰ ਤਰਨਤਾਰਨ ਸਾਹਿਬ ਧਰਨਾ ਦੇਣ...
Advertisement 
ਸਰਕਾਰੀ ਆਈ ਟੀ ਆਈਜ਼ ਠੇਕਾ ਮੁਲਾਜ਼ਮਾਂ ਦੀ ਸੂਬਾਈ ਯੂਨੀਅਨ ਦੀ ਮੀਟਿੰਗ ਬਨੂੜ ਵਿੱਚ ਹੋਈ। ਇਸ ਮੌਕੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਉੱਤੇ ਮੰਗਾਂ ਲਈ ਗੰਭੀਰ ਨਾ ਹੋਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ 6 ਨਵੰਬਰ ਨੂੰ ਤਰਨਤਾਰਨ ਸਾਹਿਬ ਧਰਨਾ ਦੇਣ ਅਤੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ। ਸੂਬਾ ਕਮੇਟੀ ਮੈਂਬਰ ਜਸਪ੍ਰੀਤ ਸਿੰਘ, ਭੁਪਿੰਦਰ ਸਿੰਘ, ਰਜਿੰਦਰ ਸਿੰਘ, ਹਰਮਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਜ਼ ਵਿੱਚ ਗਰੁੱਪ ਬੀ ਕਰਾਫਟ ਇੰਸਟਰਕਟਰ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉੱਪਰ ਸਿਰਫ਼ 15000 ਪ੍ਰਤੀ ਮਹੀਨਾ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਪੱਕਾ ਧਰਨਾ ਆਰੰਭ ਕੀਤਾ ਜਾਵੇਗਾ।
Advertisement
Advertisement 
× 

