ਪ੍ਰਸ਼ਾਸਨ ਕੋਲ ਚੁੱਕੇ ਵਪਾਰੀਆਂ ਦੇ ਮੁੱਦੇ
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਮੁਹਾਲੀ ਦੇ ਵਪਾਰੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਤਿਉਹਾਰੀ ਸੀਜ਼ਨ ਮੌਕੇ ਦਰਪੇਸ਼ ਮੁਸ਼ਕਲਾਂ ਨੂੰ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਅੱਗੇ ਰੱਖਿਆ। ਵਰਮਾ ਨੇ ਦੱਸਿਆ ਕਿ ਮਾਰਕੀਟਾਂ ਵਿਚ ਦੁਕਾਨਾਂ ਅੱਗੇ ਸਿੱਧੇ...
Advertisement
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਮੁਹਾਲੀ ਦੇ ਵਪਾਰੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਤਿਉਹਾਰੀ ਸੀਜ਼ਨ ਮੌਕੇ ਦਰਪੇਸ਼ ਮੁਸ਼ਕਲਾਂ ਨੂੰ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਅੱਗੇ ਰੱਖਿਆ। ਵਰਮਾ ਨੇ ਦੱਸਿਆ ਕਿ ਮਾਰਕੀਟਾਂ ਵਿਚ ਦੁਕਾਨਾਂ ਅੱਗੇ ਸਿੱਧੇ ਸਟਾਲ, ਪਾਰਕਿੰਗ ’ਤੇ ਕਬਜ਼ੇ, ਫੇਜ਼-2 ਦੀ ਮਾਰਕੀਟ ਨੇੜੇ ਬਣੇ ਕੂੜੇ ਦੇ ਡੰਪ ਦੀ ਸਫ਼ਾਈ, ਕਾਪੀਰਾਈਟ ਦੀ ਉਲੰਘਣਾ ਕਰਕੇ ਸਾਮਾਨ ਦੀ ਹੋ ਰਹੀ ਵਿਕਰੀ, ਫੁੱਟਪਾਥਾਂ, ਸੜਕਾਂ ਦੀ ਮੁਰੰਮਤ, ਫੈਂਸੀ ਲਾਈਟਿੰਗ ਆਦਿ ਵਰਗੇ ਕਈ ਮਾਮਲੇ ਉਭਾਰੇ ਗਏ। ਉਨ੍ਹਾਂ ਕਿਹਾ ਕਿ ਪਾਰਕਿੰਗ ਖੇਤਰ ਵਿਚ ਸਟਾਲ ਲਗਵਾਏ ਜਾਣੇ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਸਾਰੇ ਮਾਮਲਿਆਂ ਦੇ ਸਾਰਥਿਕ ਹੱਲ ਦਾ ਭਰੋਸਾ ਦਿੱਤਾ ਗਿਆ ਹੈ।
Advertisement
Advertisement
×