ਕੌਮਾਂਤਰੀ ਕਾਨਫਰੰਸ ਸਮਾਪਤ
ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ (ਯੂ ਕੇ) ਦੇ ਸਹਿਯੋਗ ਨਾਲ ਕਰਵਾਈ ਤਿੰਨ ਰੋਜ਼ਾ ਤੀਜੀ ਕੌਮਾਂਤਰੀ ਕਾਨਫਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਇਕ ਬਹੁ-ਅਨੁਸ਼ਾਸਨਿਕ ਦ੍ਰਿਸ਼ਟੀਕੋਣ’ ਸਮਾਪਤ ਹੋ ਗਈ। ਕੈਨੇਡਾ ਦੇ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼...
ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ (ਯੂ ਕੇ) ਦੇ ਸਹਿਯੋਗ ਨਾਲ ਕਰਵਾਈ ਤਿੰਨ ਰੋਜ਼ਾ ਤੀਜੀ ਕੌਮਾਂਤਰੀ ਕਾਨਫਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਇਕ ਬਹੁ-ਅਨੁਸ਼ਾਸਨਿਕ ਦ੍ਰਿਸ਼ਟੀਕੋਣ’ ਸਮਾਪਤ ਹੋ ਗਈ। ਕੈਨੇਡਾ ਦੇ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਦੇ ਪ੍ਰੋ. (ਡਾ.) ਗੁਰਨਾਮ ਸਿੰਘ, ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪ੍ਰੋ. ਵਾਈਸ ਚਾਂਸਲਰ ਡਾ. ਅਮਰਿਕ ਸਿੰਘ ਆਹਲੂਵਾਲੀਆ, ਗੁਰੂ ਨਾਨਕ ਫਾਊਂਡੇਸ਼ਨ, ਦਿੱਲੀ ਦੇ ਡਾਇਰੈਕਟਰ ਪ੍ਰਤਾਪ ਸਿੰਘ ਅਤੇ ਨਾਰਵੇ ਦੀ ਦਿ ਆਰਕਟਿਕ ਯੂਨੀਵਰਸਿਟੀ ਦੇ ਪ੍ਰੋ. ਡਾ. ਰਜਨੀਸ਼ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਹਰਦੇਵ ਸਿੰਘ ਵੱਲੋਂ ਸੰਪਾਦਤ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਏ ਮਲਟੀ-ਡਿਸਿਪਲਿਨਰੀ ਪਰਸਪੈਕਟਿਵ’ ਅਤੇ ਡਾ. ਚਰਨ ਕਮਲ ਸੇਖੋਂ ਦੀ ਪੁਸਤਕ ‘ਅਪਲਾਇਡ ਇੰਡਸਟਰੀਅਲ ਜੂਆਲੋਜੀ’ ਜਾਰੀ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ, ਡੀਨ ਅਕਾਦਮਿਕ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਵਿਚਾਰ ਪੇਸ਼ ਕੀਤੇ। ਡਾ. ਸਿਕੰਦਰ ਸਿੰਘ ਨੇ ਧੰਨਵਾਦ ਕੀਤਾ।

