DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ ਕਰਵਾਇਆ

ਫਤਿਹ ਸਹੋਦਿਆ ਸਕੂਲ ਕੰਪਲੈਕਸ ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਵਲੋਂ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 10 ਸਕੂਲਾਂ ਦੇ ਵਿਦਿਆਰਥੀਆਂ ਨੇ ਰਚਨਾਤਮਕਤਾ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ। ਦੋ ਵਿਦਿਆਰਥੀਆਂ ਦੀ ਹਰੇਕ ਟੀਮ ਨੇ ‘ਸਮੁੰਦਰੀ ਸੰਸਾਰ’ ਥੀਮ...

  • fb
  • twitter
  • whatsapp
  • whatsapp
featured-img featured-img
ਜੇਤੂ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਇੰਦੂ ਸ਼ਰਮਾ ਤੇ ਹੋਰ। -ਫੋਟੋ: ਸੂਦ
Advertisement

ਫਤਿਹ ਸਹੋਦਿਆ ਸਕੂਲ ਕੰਪਲੈਕਸ ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਵਲੋਂ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 10 ਸਕੂਲਾਂ ਦੇ ਵਿਦਿਆਰਥੀਆਂ ਨੇ ਰਚਨਾਤਮਕਤਾ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ। ਦੋ ਵਿਦਿਆਰਥੀਆਂ ਦੀ ਹਰੇਕ ਟੀਮ ਨੇ ‘ਸਮੁੰਦਰੀ ਸੰਸਾਰ’ ਥੀਮ ’ਤੇ ਆਧਾਰਿਤ ਫ਼ੇਸ ਪੇਂਟਿੰਗਾਂ ਬਣਾਈਆਂ। ਇਸ ਦਾ ਉਦਘਾਟਨ ਪ੍ਰਿੰਸੀਪਲ ਇੰਦੂ ਸ਼ਰਮਾ ਨੇ ਕੀਤਾ। ਮੁਕਾਬਲੇ ’ਚ ਇੰਟਰਨੈਸ਼ਨਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਪਹਿਲਾ, ਦੇਸ਼ ਭਗਤ ਗਲੋਬਲ ਸਕੂਲ ਨੇ ਦੂਜਾ ਅਤੇ ਗੋਬਿੰਦਗੜ੍ਹ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋ ਕਿ ਸੈਫਰਨ ਸਿਟੀ ਸਕੂਲ ਫਤਹਿਗੜ੍ਹ ਸਾਹਿਬ ਨੂੰ ਕੰਸੋਲੇਸ਼ਨ ਇਨਾਮ ਮਿਲਿਆ। ਜੇਤੂਆਂ ਨੂੰ ਸਰਟੀਫੀਕੇਟ ਅਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ।  ਦੇਸ਼ ਭਗਤ ਗਲੋਬਲ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਉਪਰਾਲੇ ਦੀ ਸ਼ਲਾਘਾ ਕੀਤੀ।

 

Advertisement

Advertisement
Advertisement
×