ਗ੍ਰੰਥੀ ਸਿੰਘਾਂ ਨੂੰ ਬੀਮਾ ਸਰਟੀਫਿਕੇਟ
ਭਾਜਪਾ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਨੇ ਪਿੰਡ ਜੇਤੇਵਾਲ ਵਿੱਚ ਇਲਾਕੇ ਦੇ ਗ੍ਰੰਥੀ ਸਿੰਘਾਂ ਨੂੰ ਬੀਮਾ ਸਰਟੀਫਿਕੇਟ ਸੌਂਪੇ। ਉਨ੍ਹਾਂ ਗੁਰੂ ਨਾਨਕ ਦੇਵ ਦੇ ਸੇਵਾ ਦੇ ਉਪਦੇਸ਼ ਨੂੰ ਦੁਹਰਾਇਆ। ਗ੍ਰੰਥੀ ਸਿੰਘਾਂ...
Advertisement
ਭਾਜਪਾ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਨੇ ਪਿੰਡ ਜੇਤੇਵਾਲ ਵਿੱਚ ਇਲਾਕੇ ਦੇ ਗ੍ਰੰਥੀ ਸਿੰਘਾਂ ਨੂੰ ਬੀਮਾ ਸਰਟੀਫਿਕੇਟ ਸੌਂਪੇ। ਉਨ੍ਹਾਂ ਗੁਰੂ ਨਾਨਕ ਦੇਵ ਦੇ ਸੇਵਾ ਦੇ ਉਪਦੇਸ਼ ਨੂੰ ਦੁਹਰਾਇਆ। ਗ੍ਰੰਥੀ ਸਿੰਘਾਂ ਨੇ ਲਾਲਪੁਰਾ ਪਰਿਵਾਰ ਦਾ ਧੰਨਵਾਦ ਕੀਤਾ। ਬਾਬਾ ਪਰਮਜੀਤ ਸਿੰਘ ਰੌਲੂਮਾਜਰਾ ਨੇ ਕਿਹਾ ਕਿ ਇਸ ਬੀਮਾ ਸਕੀਮ ਦੀ ਖਾਸੀਅਤ ਹੈ ਕਿ ਹਰੇਕ ਲਾਭਪਾਤਰੀ ਦਾ ਪਰਿਵਾਰ ਪੰਜ ਲੱਖ ਦੀ ਬੀਮਾ ਰਾਸ਼ੀ ਨਾਲ ਸੁਰੱਖਿਅਤ ਹੈ। ਇਸ ਮੌਕੇ ਪਰਮਜੀਤ ਸਿੰਘ, ਰਾਕੇਸ਼ ਕੁਮਾਰ, ਰੌਸ਼ਨ ਲਾਲ ਚੌਹਾਨ, ਕੁਲਜਿੰਦਰ ਸਿੰਘ ਲਾਲਪੁਰ, ਵਿਜੈ ਕੁਮਾਰ, ਕੈਲਾਸ਼, ਮੋਹਿੰਦਰ ਸਿੰਘ, ਵਨੀਤ, ਰਣਵੀਰ ਰਾਣਾ, ਗੌਰਵ ਬੱਸੀ ਅਤੇ ਧਰਮਿੰਦਰ ਸਿੰਘ ਭਿੰਦਾ ਮੌਜੂਦ ਸਨ।
Advertisement
Advertisement
×

