ਦੁਕਾਨਾਂ ਅੱਗੇ ਟਿੱਪਰ ਖੜ੍ਹੇ ਨਾ ਕਰਨ ਦੀ ਹਦਾਇਤ
ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਕਾਹਨਪੁਰ ਖੂਹੀ ਅਤੇ ਗੋਚਰ ਬੱਸ ਅੱਡੇ ’ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪਿੰਡ ਰੇਂਸੜਾਂ ਦੇ ਸਰਪੰਚ ਅਤੇ ਕਾਰੋਬਾਰੀ ਗੁਰਮੀਤ ਸਿੰਘ ਸੰਧੂ ਨੇ ਵਿਧਾਇਕ ਚੱਢਾ ਦੇ ਧਿਆਨ ਵਿੱਚ ਲਿਆਂਦਾ ਕੇ ਕਹਨਪੁਰ ਖੂਹੀ ਤੋਂ ਖੇੜਾ ਕਲਮੋਟ...
ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਕਾਹਨਪੁਰ ਖੂਹੀ ਅਤੇ ਗੋਚਰ ਬੱਸ ਅੱਡੇ ’ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪਿੰਡ ਰੇਂਸੜਾਂ ਦੇ ਸਰਪੰਚ ਅਤੇ ਕਾਰੋਬਾਰੀ ਗੁਰਮੀਤ ਸਿੰਘ ਸੰਧੂ ਨੇ ਵਿਧਾਇਕ ਚੱਢਾ ਦੇ ਧਿਆਨ ਵਿੱਚ ਲਿਆਂਦਾ ਕੇ ਕਹਨਪੁਰ ਖੂਹੀ ਤੋਂ ਖੇੜਾ ਕਲਮੋਟ ਮੁੱਖ ਸੜਕ ’ਤੇ ‘ਨੋ ਐਂਟਰੀ’ ਹੋਣ ਕਾਰਨ ਦਿਨ ਵੇਲੇ ਚਾਲਕ ਆਪਣੇ ਟਿੱਪਰ ਮਾਰਕੀਟ ਵਿੱਚ ਖੜ੍ਹੇ ਕਰ ਦਿੰਦੇ ਹਨ ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ। ਸੜਕਾਂ ਦੇ ਕਿਨਾਰੇ ਟਿੱਪਰ ਖੜ੍ਹੇ ਹੋਣ ਕਾਰਨ ਮਾਰਕੀਟ ਵਿੱਚ ਜਾਮ ਲੱਗ ਜਾਂਦਾ ਹੈ। ਦੁਕਾਨਦਾਰ ਇਸ ਗੰਭੀਰ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਸਮੱਸਿਆ ਬਾਰੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਦੁਕਾਨਾਂ ਅੱਗੇ ਟਿੱਪਰ ਖੜ੍ਹਨ ਕਾਰਨ ਦੁਕਾਨਦਾਰ ਪ੍ਰੇਸ਼ਾਨ’ ਸਿਰਲੇਖ ਹੇਠ ਖਬਰ ਵੀ ਪ੍ਰਕਾਸ਼ਿਤ ਹੋਈ ਸੀ। ਅੱਜ ਵਿਧਾਇਕ ਚੱਢਾ ਨੇ ਸਮੂਹ ਦੁਕਾਨਦਾਰਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ। ਵਿਧਾਇਕ ਚੱਢਾ ਨੇ ਪੁਲੀਸ ਅਧਿਕਾਰੀਆਂ ਨੂੰ ਟਿੱਪਰਾਂ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਖੜ੍ਹੇ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਗੁਰਮੀਤ ਸਿੰਘ ਸੰਧੂ, ਜਸਵੰਤ ਸਿੰਘ ਭੰਨੂਹਾ, ਸ਼ਿਵ ਕੁਮਾਰ ਸ਼ੌਂਕੀ ਖੂਹੀ, ਭਿੰਦਾ, ਡਾ. ਸੰਜੀਵ ਕੁਮਾਰ, ਹਰਮੇਸ਼ ਕੁਮਾਰ ਤੇ ਰਾਹੁਲ ਆਦਿ ਦੁਕਾਨਦਾਰ ਹਾਜ਼ਰ ਸਨ।

