ਦੋ ਸਕੂਲਾਂ ਦੀਆਂ ਬੱਸਾਂ ਦਾ ਨਿਰੀਖਣ
ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰਾਂ ਅਨਿਲ ਕੁਮਾਰ ਅਤੇ ਸ਼ਿਆਮ ਸ਼ੁਕਲਾ ਨੇ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਦੋ ਸਕੂਲਾਂ ਦੀਆਂ 35 ਬੱਸਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸੱਤ ਬੱਸਾਂ ਦਾ ਚਲਾਨ ਕੱਟੇ ਗਏ। ਕਮਿਸ਼ਨ ਦੀ ਟੀਮ ਨੇ ਇੱਕ ਨਿੱਜੀ...
Advertisement
ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰਾਂ ਅਨਿਲ ਕੁਮਾਰ ਅਤੇ ਸ਼ਿਆਮ ਸ਼ੁਕਲਾ ਨੇ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਦੋ ਸਕੂਲਾਂ ਦੀਆਂ 35 ਬੱਸਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸੱਤ ਬੱਸਾਂ ਦਾ ਚਲਾਨ ਕੱਟੇ ਗਏ। ਕਮਿਸ਼ਨ ਦੀ ਟੀਮ ਨੇ ਇੱਕ ਨਿੱਜੀ ਸਕੂਲ ਦੀਆਂ 19 ਬੱਸਾਂ ਦੀ ਜਾਂਚ ਕੀਤੀ। ਦੋ ਬੱਸਾਂ ਵਿੱਚ ਸਪੀਡ ਗਵਰਨਰ ਨਾ ਹੋਣ ਕਾਰਨ ਚਲਾਨ ਕੱਟੇ ਗਏ। ਦੂਜੇ ਨਿੱਜੀ ਸਕੂਲ ਦੀਆਂ 16 ਬੱਸਾਂ ਦੀ ਜਾਂਚ ਕੀਤੀ ਗਈ। ਇੱਥੇ ਬੱਸਾਂ ਵਿੱਚ ਸਪੀਡ ਗਵਰਨਰ ਨਹੀਂ ਲਗਾਏ ਗਏ ਸਨ। ਇਸ ਕਾਰਨ ਪੰਜ ਬੱਸਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਮੈਂਬਰ ਰਜਨੀਸ਼ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨਿਧੀ ਮਲਿਕ, ਮੋਹਿਤ ਲਾਕੜਾ, ਆਰਟੀਓ ਬ੍ਰਿਜੇਸ਼ ਪਾਸੀ, ਟੀਐੱਮ ਰੋਡਵੇਜ਼ ਸਤਬੀਰ ਸਿੰਘ, ਪਵਨ ਕੁਮਾਰ ਆਦਿਮੌਜੂਦ ਸਨ।
Advertisement
Advertisement
×