ਗਰਭਵਤੀਆਂ ਨੂੰ ਜਣੇਪੇ ਸਬੰਧੀ ਜਾਣਕਾਰੀ ਦਿੱਤੀ
ਖਰੜ: ਗਰਭਵਤੀ ਮਹਿਲਾਵਾਂ ਨੂੰ ਜਣੇਪੇ ਸਬੰਧੀ ਜ਼ਰੂਰੀ ਜਾਣਕਾਰੀ ਦੇਣ ਲਈ ਮੇਡ ਸਟਾਰ ਹੈਲਥ ਕੇਅਰ ਸੈਂਟਰ ਦੀ ਡਾ. ਅਸ਼ਪੀ ਅਲੂਣਾ ਡੋਗਰਾ ਵੱਲੋਂ ਬੇਬੀ ਸਾਵਰ ਨਾਂ ’ਤੇ ਸਮਾਗਮ ਕੀਤਾ ਗਿਆ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਮੁੱਖ ਮਹਿਮਾਨ...
Advertisement
ਖਰੜ:
ਗਰਭਵਤੀ ਮਹਿਲਾਵਾਂ ਨੂੰ ਜਣੇਪੇ ਸਬੰਧੀ ਜ਼ਰੂਰੀ ਜਾਣਕਾਰੀ ਦੇਣ ਲਈ ਮੇਡ ਸਟਾਰ ਹੈਲਥ ਕੇਅਰ ਸੈਂਟਰ ਦੀ ਡਾ. ਅਸ਼ਪੀ ਅਲੂਣਾ ਡੋਗਰਾ ਵੱਲੋਂ ਬੇਬੀ ਸਾਵਰ ਨਾਂ ’ਤੇ ਸਮਾਗਮ ਕੀਤਾ ਗਿਆ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਮੁੱਖ ਮਹਿਮਾਨ ਵਜੋਂ ਪੁੱਜੇ। ਇਹ ਪ੍ਰੋਗਰਾਮ ਮਦਰ ਹੁੱਡ ਹਸਪਤਾਲ ਦੇ ਸਹਿਯੋਗ ਨਾਲ ਕਰਵਾਇਆ। ਇਸ ਵਿਚ 40 ਦੇ ਕਰੀਬ ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਵਾਤੀ ਗੌਡ ਕੁਈਨ ਆਫ ਬੇਬੀ ਸਾਵਰ ਚੁਣੀ ਗਈ। ਇਸ ਮੌਕੇ ਸ੍ਰੀਮਤੀ ਲੌਂਗੀਆਂ ਨੇ ਡਾ. ਅਸ਼ਪੀ ਅਲੂਣਾ ਡੋਗਰਾ ਦੇ ਕੰਮ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
Advertisement
Advertisement
×