ਭਾਰਤੀ ਮਹਿਲਾ ਫੈਡਰੇਸ਼ਨ ਦੀ ਕਾਨਫਰੰਸ ਅੱਜ
ਭਾਰਤੀ ਮਹਿਲਾ ਫੈਡਰੇਸ਼ਨ ਦੀ ਉਪ ਪ੍ਰਧਾਨ ਡਾ. ਕੰਵਲਜੀਤ ਢਿੱਲੋਂ ਨੇ ਅੱਜ ਇਥੇ ਦੱਸਿਆ ਕਿ ਭਾਰਤੀ ਮਹਿਲਾ ਫੈਡਰੇਸ਼ਨ ਚੰਡੀਗੜ੍ਹ ਦੀ ਸੂਬਾਈ ਕਾਨਫਰੰਸ 7 ਦਸੰਬਰ ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ-36 ਦੇ ਸ੍ਰੀਮਤੀ ਸਮ੍ਰਿਤਾ ਗੁਪਤਾ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਮੌਕੇ...
Advertisement
ਭਾਰਤੀ ਮਹਿਲਾ ਫੈਡਰੇਸ਼ਨ ਦੀ ਉਪ ਪ੍ਰਧਾਨ ਡਾ. ਕੰਵਲਜੀਤ ਢਿੱਲੋਂ ਨੇ ਅੱਜ ਇਥੇ ਦੱਸਿਆ ਕਿ ਭਾਰਤੀ ਮਹਿਲਾ ਫੈਡਰੇਸ਼ਨ ਚੰਡੀਗੜ੍ਹ ਦੀ ਸੂਬਾਈ ਕਾਨਫਰੰਸ 7 ਦਸੰਬਰ ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ-36 ਦੇ ਸ੍ਰੀਮਤੀ ਸਮ੍ਰਿਤਾ ਗੁਪਤਾ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਮੌਕੇ ਔਰਤਾਂ ਦੀ ਸਿਹਤ ਵਿਸ਼ੇ ’ਤੇ ਪਲਮੋਨੋਲੋਜੀ ਮਾਹਿਰ ਡਾ. ਰੁਪਾਲੀ ਲਾਹੌਰੀਆ, ਔਰਤਾਂ ਅਤੇ ਕਾਨੂੰਨ ਵਿਸ਼ੇ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਅਸ਼ਵਨੀ ਕੁਮਾਰ ਅਤੇ ਭਾਰਤੀ ਮਹਿਲਾ ਫੈਡਰੇਸ਼ਨ ਦਾ ਸੰਘਰਸ਼ ਅਤੇ ਮੌਜੂਦਾ ਪ੍ਰਸਥਿਤੀਆਂ ਵਿਸ਼ੇ ’ਤੇ ਡਾ. ਕੰਵਲਜੀਤ ਕੌਰ ਢਿੱਲੋਂ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਪਾਲ ਕੌਰ ਕਰਨਗੇ, ਜਿਨ੍ਹਾਂ ਦੀ ਪੁਸਤਕ ‘ਪੱਥਰ ਵਿੱਚ ਵਗਦੀ ਨਦੀ’ ਰਿਲੀਜ਼ ਕੀਤੀ ਜਾਵੇਗੀ। ਫੈਡਰੇਸ਼ਨ ਦੀ ਜਨਰਲ ਸਕੱਤਰ ਨਿਸ਼ਾ ਸਿੱਧੂ ਮੁੱਖ ਮਹਿਮਾਨ ਅਤੇ ਜਾਗੋਰੀ ਰੂਰਲ ਚੈਰੀਟੇਬਲ ਟਰੱਸਟ, ਧਰਮਸ਼ਾਲਾ ਦੀ ਡਾਇਰੈਕਟਰ ਆਭਾ ਭਈਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।
Advertisement
Advertisement
×

