India-Pak Ceasefire: ਰੇਲਵੇ ਨੇ ਰੱਦ ਗੱਡੀਆਂ ਬਹਾਲ ਕੀਤੀਆਂ
India-Pak Ceasefire: Railways restores cancelled trains after Ceasefire
Advertisement
ਰਤਨ ਸਿੰਘ ਢਿੱਲੋਂ
ਅੰਬਾਲਾ, 10 ਮਈ
Advertisement
ਭਾਰਤ ਅਤੇ ਪਾਕਿਸਤਾਨ ਦਰਮਿਆਨ ਫ਼ੌਜੀ ਟਕਰਾਅ ਬੰਦ ਹੋਣ ਅਤੇ ਦੋਵਾਂ ਮੁਲਕਾਂ ਵੱਲੋਂ ਜੰਗਬੰਦੀ ਐਲਾਨ ਦਿੱਤੇ ਜਾਣ ਤੋਂ ਬਾਅਦ ਬੀਤੇ ਚਾਰ ਦਿਨਾਂ ਤੋਂ ਲੀਹੋਂ ਲੱਥਿਆ ਜਨ ਜੀਵਨ ਲੀਹ ’ਤੇ ਆਉਣਾ ਸ਼ੁਰੂ ਹੋ ਗਿਆ ਹੈ।
ਇਸ ਤਹਿਤ ਰੇਲਵੇ ਨੇ ਅੱਜ ਜੋ 22 ਗੱਡੀਆਂ ਰੱਦ ਕੀਤੀਆਂ ਸਨ, ਉਹ ਜੰਗਬੰਦੀ ਤੋਂ ਬਾਅਦ ਬਹਾਲ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਰੇਲਵੇ ਨੇ ਜਾਣਕਾਰੀ ਰਾਤ 7.28 ਵਜੇ ਨਸ਼ਰ ਕੀਤੀ ਹੈ। ਇਹ ਫ਼ੈਸਲਾ ਜੰਗਬੰਦੀ ਦੇ ਨਤੀਜੇ ਵਜੋਂ ਲਿਆ ਗਿਆ ਹੈ।
Advertisement
×