ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਥਰਮਲ ਪਲਾਂਟ ਦੇ ਠੇਕਾ ਅਧਾਰਿਤ ਕਾਮਿਆਂ ਦੀਆਂ ਉਜਰਤਾਂ ’ਚ ਵਾਧਾ

ਵਿਧਾਇਕ ਦਿਨੇਸ਼ ਚੱਢਾ ਨੇ ਵਿਧਾਨ ਸਭਾ ਵਿੱਚ ਚੁੱਕੀ ਸੀ ਆਵਾਜ਼
Advertisement

ਜਗਮੋਹਨ ਸਿੰਘ

ਰੂਪਨਗਰ/ਘਨੌਲੀ, 10 ਜੂਨ

Advertisement

ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿੱਚ ਵੱਖ-ਵੱਖ ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਅਧੀਨ ਦਹਾਕਿਆਂ ਤੋਂ ਮਾਮੂਲੀ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਕਿਰਤੀਆਂ ਦੀਆਂ ਤਨਖਾਹਾਂ ਵਿੱਚ ਵਾਧੇ ਨੂੰ ਮਹਿਕਮਾ ਪਾਵਰਕੌਮ ਵੱਲੋਂ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਅੱਜ ਮੈਨੇਜਰ ਆਈਆਰ ਪੀਐੱਸਪੀਸੀਐੱਲ ਪਟਿਆਲਾ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਸੀਐੱਚਬੀ/ਸੀਐੱਚਡਬਲਿਊ, ਕਸਟਮਰ ਕੇਅਰ (1912), ਪੈਸਕੋ ਵਰਕਰਜ਼, ਸਪੌਟ ਬਿਲਿੰਗ (ਐਮ.ਆਰ.), ਪੀਐੱਸਪੀਸੀਐੱਲ ਵੱਲੋਂ ਸਿੱਧੇ ਤੌਰ ’ਤੇ ਹਾਇਰ ਕੀਤੇ ਗਏ (ਐੱਮਆਰ/ਬੀਡੀ/ਕੈਸ਼ੀਅਰ) ਤੋਂ ਇਲਾਵਾ ਵਰਕਰਾਂ ਦੀਆਂ ਤਨਖਾਹਾਂ ਵਿੱਚ 10 ਪ੍ਰਤੀਸ਼ਤ ਇਕਮੁਸ਼ਤ ਵਾਧਾ ਅਤੇ 5 ਪ੍ਰਤੀਸ਼ਤ ਸਾਲਾਨਾ ਵਾਧਾ ਕਰ ਦਿੱਤਾ ਗਿਆ ਹੈ। ਇਸ ਵਾਧੇ ਦੇ ਆਦੇਸ਼ 1 ਅਪਰੈਲ 2025 ਤੋਂ ਲਾਗੂ ਹੋਣਗੇ। ਜਾਰੀ ਪੱਤਰ ਅਨੁਸਾਰ ਇਹ ਵਾਧਾ ਜਾਬ ਆਊਟਸੋਰਸਡ ਕਾਮਿਆਂ ’ਤੇ ਲਾਗੂ ਨਹੀਂ ਹੋਵੇਗਾ ਪਰ ਭਵਿੱਖ ਵਿੱਚ ਨਵੇਂ ਰੱਖੇ ਜਾਣ ਵਾਲੇ ਆਊਟਸੋਰਸਡ ਕਾਮੇ ਕਿਰਤ ਵਿਭਾਗ ਦੁਆਰਾ ਨਿਯਤ ਕੀਤੀਆਂ ਗਈਆਂ ਘੱਟੋ ਘੱਟ ਉਜਰਤਾਂ ਲੈਣ ਦੇ ਹੱਕਦਾਰ ਹੋਣਗੇ ਅਤੇ ਉਨ੍ਹਾਂ ਨੂੰ ਸਾਲਾਨਾ 5 ਫੀਸਦ ਵਾਧਾ ਇੱਕ ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਹੀ ਮਿਲਣਯੋਗ ਹੋਵੇਗਾ। ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਰੂਪਨਗਰ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਨੇ ਠੇਕੇਦਾਰੀ ਸਿਸਟਮ ਅਧੀਨ ਮਾਮੂਲੀ ਤਨਖਾਹਾਂ ’ਤੇ ਕੰਮ ਕਰਦੇ ਕਿਰਤੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਸਬੰਧੀ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਸੀ ।

Advertisement