ਰਿਹਾਇਸ਼ੀ ਟਾਵਰ ਪ੍ਰਾਜੈਕਟ ‘ਓਪਸ ਵਨ’ ਦਾ ਉਦਘਾਟਨ
ਰੀਅਲ ਅਸਟੇਟ ਗਰੁੱਪ ਜੀ ਬੀ ਰਿਐਲਟੀ ਵੱਲੋਂ ਆਪਣੇ ਅਲਟਰਾ ਲਗਜ਼ਰੀ ਰਿਹਾਇਸ਼ੀ ਟਾਵਰ ਪ੍ਰਾਜੈਕਟ ‘ਓਪਸ ਵਨ’ ਦਾ ਉਦਘਾਟਨ ਕੀਤਾ ਗਿਆ। ਈਕੋਸਿਟੀ-2, ਨਿਊ ਚੰਡੀਗੜ੍ਹ ਵਿੱਚ ਸ਼ਾਨਦਾਰ ਢੰਗ ਨਾਲ ਉੱਭਰਨ ਲਈ ਤਿਆਰ ‘ਓਪਸ ਵਨ’ ਇੱਕ ਇਤਿਹਾਸਕ ਪ੍ਰਾਜੈਕਟ ਵਜੋਂ ਉਭਾਰਿਆ ਗਿਆ ਹੈ। ਗਰੁੱਪ ਦੇ...
ਰੀਅਲ ਅਸਟੇਟ ਗਰੁੱਪ ਜੀ ਬੀ ਰਿਐਲਟੀ ਵੱਲੋਂ ਆਪਣੇ ਅਲਟਰਾ ਲਗਜ਼ਰੀ ਰਿਹਾਇਸ਼ੀ ਟਾਵਰ ਪ੍ਰਾਜੈਕਟ ‘ਓਪਸ ਵਨ’ ਦਾ ਉਦਘਾਟਨ ਕੀਤਾ ਗਿਆ। ਈਕੋਸਿਟੀ-2, ਨਿਊ ਚੰਡੀਗੜ੍ਹ ਵਿੱਚ ਸ਼ਾਨਦਾਰ ਢੰਗ ਨਾਲ ਉੱਭਰਨ ਲਈ ਤਿਆਰ ‘ਓਪਸ ਵਨ’ ਇੱਕ ਇਤਿਹਾਸਕ ਪ੍ਰਾਜੈਕਟ ਵਜੋਂ ਉਭਾਰਿਆ ਗਿਆ ਹੈ। ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਗੁਰਿੰਦਰ ਭੱਟੀ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ‘ਓਪਸ ਵਨ’ ਨਿਊ ਚੰਡੀਗੜ੍ਹ ਵਿੱਚ ਸਭ ਤੋਂ ਉੱਚਾ ਰਿਹਾਇਸ਼ੀ ਟਾਵਰ ਹੋਵੇਗਾ। ਇਸ ਮੌਕੇ ਸੂਰਿਆਕੋਨ ਦੇ ਐੱਮ ਡੀ ਰਾਜੇਸ਼ ਮਿੱਤਲ ਅਤੇ ਜੀ ਬੀ ਰਿਐਲਟੀ ਦੇ ਡਾਇਰੈਕਟਰ (ਓਪਰੇਸ਼ਨ) ਰੋਹਿਤ ਸੇਠੀ ਵੀ ਮੌਜੂਦ ਸਨ। ਸ੍ਰੀ ਭੱਟੀ ਨੇ ਦੱਸਿਆ ਕਿ ‘ਓਪਸ ਵਨ’ ਵਿੱਚ 32 ਮੰਜ਼ਿਲਾਂ ਤੱਕ ਉੱਚੇ 11 ਟਾਵਰ ਹੋਣਗੇ। ਇਸ ਵਿੱਚ ਲਗਪਗ 688 ਅਤਿ-ਲਗਜ਼ਰੀ ਰਿਹਾਇਸ਼ੀ ਯੂਨਿਟ ਹੋਣਗੇ।
ਇਸ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਜਾ ਚੁੱਕੀ ਹੈ ਅਤੇ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ ਸਰਟੀਫਿਕੇਸ਼ਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਟਿਕਾਊ ਲਗਜ਼ਰੀ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰਦਿਆਂ ‘ਓਪਸ ਵਨ’ ਨੇ ਵੱਕਾਰੀ ਪਲੈਟੀਨਮ ਰੇਟਿੰਗ ਵੀ ਪ੍ਰਾਪਤ ਕੀਤੀ ਹੈ। ਹਰੇਕ ਟਾਵਰ ਨੂੰ ‘ਡਿਊਲ ਕੋਰ’ ਲੇਆਊਟ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਪ੍ਰਤੀ ਮੰਜ਼ਿਲ ਸਿਰਫ਼ ਦੋ ਅਪਾਰਟਮੈਂਟ ਹਨ।

