ਜਨਤਕ ਪਖਾਨਿਆਂ ਦਾ ਉਦਘਾਟਨ
ਇੱਥੇ ਸੈਕਟਰ 41 ਡੀ ਮਾਰਕੀਟ ਵਿੱਚ ਨਵੇਂ ਬਣਾਏ ਜਨਤਕ ਪਖਾਨਿਆਂ ਦਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਵਾਰਡ ਵਾਸੀਆਂ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਮਾਰਕੀਟ ਦੇ ਸਭ ਤੋਂ ਪੁਰਾਣੇ ਦੁਕਾਨਦਾਰ ਸੁੰਦਰ ਸਿੰਘ ਤੋਂ ਕਰਵਾਇਆ। ਸ੍ਰੀ...
ਇੱਥੇ ਸੈਕਟਰ 41 ਡੀ ਮਾਰਕੀਟ ਵਿੱਚ ਨਵੇਂ ਬਣਾਏ ਜਨਤਕ ਪਖਾਨਿਆਂ ਦਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਵਾਰਡ ਵਾਸੀਆਂ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਮਾਰਕੀਟ ਦੇ ਸਭ ਤੋਂ ਪੁਰਾਣੇ ਦੁਕਾਨਦਾਰ ਸੁੰਦਰ ਸਿੰਘ ਤੋਂ ਕਰਵਾਇਆ।
ਸ੍ਰੀ ਬੁਟੇਰਲਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਇਸ ਸਮੇਂ ਕੁੱਲ 31 ਜਨਤਕ ਪਖਾਨੇ ਬਣਾਏ ਜਾ ਰਹੇ ਹਨ ਜਿਹਨਾਂ ਵਿੱਚੋਂ ਚਾਰ ਉਨ੍ਹਾਂ ਦੇ ਵਾਰਡ ਨੰਬਰ 30 ਵਿੱਚ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਸ਼ੋਅਰੂਮ ਮਾਰਕੀਟ ਦੀ ਪਾਰਕਿੰਗ ਵਿੱਚ ਰੀ-ਕਾਰਪੈਟਿੰਗ ਦਾ ਕੰਮ ਹਫ਼ਤਾ ਪਹਿਲਾਂ ਕੀਤਾ ਜਾ ਚੁੱਕਾ ਹੈ। ਮਾਰਕੀਟ ਵਿੱਚ ਪਾਰਕਿੰਗ ਦੁਆਲੇ ਰੇਲਿੰਗ ਤੇ ਟਾਈਲਾਂ ਦਾ ਕੰਮ ਵੀ ਪਾਸ ਹੋ ਚੁੱਕਾ ਹੈ। ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਗਰੋਵਰ ਨੇ ਕੌਂਸਲਰ ਬੁਟੇਰਲਾ ਵੱਲੋਂ ਮਾਰਕੀਟ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਮੇਸ਼ ਆਹੂਜਾ, ਕਰਮ ਸਿੰਘ, ਸੱਜਣ ਸਿੰਘ ਬਡਹੇੜੀ, ਸੁਰਿੰਦਰ ਸਿੰਘ ਬਡਹੇੜੀ, ਬਲਵਿੰਦਰ ਮੁਲਤਾਨੀ, ਰਾਕੇਸ਼ ਬਾਲੀ, ਤਾਰਾ ਚੰਦ ਚਾਵਲਾ ਤੇ ਐੱਸ ਡੀ ਓ ਯਸ਼ਪਾਲ ਸ਼ਰਮਾ, ਜੇ ਈ ਸੁਖਰਾਜ ਸਿੰਘ ਆਦਿ ਹਾਜ਼ਰ ਸਨ।

