ਚਿਤਕਾਰਾ ’ਵਰਸਿਟੀ ’ਚ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦਾ ਉਦਘਾਟਨ
ਚਿਤਕਾਰਾ ਯੂਨੀਵਰਸਿਟੀ ਵਿੱਚ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਡਾ. ਅਸ਼ੋਕ ਕੇ ਚਿਤਕਾਰਾ, ਡਾ. ਮਧੂ ਚਿਤਕਾਰਾ, ਡਾ. ਕਵਿਤਾ ਤਾਰਾਗੀ ਤੇ ਜੀਓ ਦੇ ਟੀ ਪੀ ਐੱਸ ਵਾਲੀਆ ਤੇ ਆਰ ਵੀ ਬਾਲਾਸੁਬਰਾਮਨੀਅਮ ਅਈਅਰ ਮੌਜੂਦ ਰਹੇ। ਇਸ ਰਾਹੀਂ...
Advertisement
ਚਿਤਕਾਰਾ ਯੂਨੀਵਰਸਿਟੀ ਵਿੱਚ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਡਾ. ਅਸ਼ੋਕ ਕੇ ਚਿਤਕਾਰਾ, ਡਾ. ਮਧੂ ਚਿਤਕਾਰਾ, ਡਾ. ਕਵਿਤਾ ਤਾਰਾਗੀ ਤੇ ਜੀਓ ਦੇ ਟੀ ਪੀ ਐੱਸ ਵਾਲੀਆ ਤੇ ਆਰ ਵੀ ਬਾਲਾਸੁਬਰਾਮਨੀਅਮ ਅਈਅਰ ਮੌਜੂਦ ਰਹੇ। ਇਸ ਰਾਹੀਂ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਦੀ ਖੋਜ ਦੇ ਨਾਲ-ਨਾਲ ਏਆਈ, ਬਾਇਓਤਕਨਾਲੋਜੀ ਤੇ ਇੰਜਨੀਅਰਿੰਗ ਵਰਗੇ ਖੇਤਰਾਂ ਨਾਲ ਜੋੜਿਆ ਜਾਵੇਗਾ। ਇਸ ਵਿੱਚ 80 ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਜ਼ੋਨਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਈ-ਸਪੋਰਟਸ ਜ਼ੋਨ, ਸਟਰੀਮਿੰਗ ਜ਼ੋਨ ਅਤੇ ਪ੍ਰੀਮੀਅਮ ਗੇਮਿੰਗ ਜ਼ੋਨ ਤਹਿਤ ਪਾਠ ਪੜ੍ਹਾਇਆ ਜਾਵੇਗਾ। ਚਿਤਕਾਰਾ ’ਵਰਸਿਟੀ ਦੀ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ ਕਿ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਵਿਦਿਆਰਥੀਆਂ ਲਈ ਅਜਿਹਾ ਲਾਂਚਪੈਡ ਹੋਵੇਗਾ ਜਿੱਥੇ ਉਹ ਸਿੱਖਣਗੇ, ਇਨੋਵੇਸ਼ਨ ਕਰਨਗੇ ਤੇ ਗਲੋਬਲ ਪੱਧਰ ’ਤੇ ਮੁਕਾਬਲਾ ਕਰਨਗੇ। ਇਸ ਤਕਨੀਕ ਨਾਲ ਵਿਦਿਆਰਥੀਆਂ ਨੂੰ ਰਚਨਾਤਮਕਤਾ ਤੇ ਸਕਿੱਲ-ਬਿਲਡਿੰਗ ਦੇ ਮਿਲਾਪ ਤਹਿਤ ਤਿਆਰ ਕੀਤਾ ਜਾਵੇਗਾ।
Advertisement
Advertisement
×