ਸਾਈਬਰ ਸੁਰੱਖਿਆ ਤੇ ਏਆਈ ਇਨੋਵੇਸ਼ਨ ਲੈਬਜ਼ ਦਾ ਉਦਘਾਟਨ
ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ਆਪਣੇ ਕੈਂਪਸ ਵਿੱਚ ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਲੈਬਜ਼ ਦੀ ਸ਼ੁਰੂਆਤ ਕੀਤੀ ਗਈ। ਇਹ ਲੈਬਜ਼ ਨੈਸ਼ਨਲ ਸਾਈਬਰ ਸਿਕਿਉਰਿਟੀ ਸਟੈਂਡਰਡਜ਼ ਦੇ ਸਹਿਯੋਗ ਨਾਲ ਸਥਾਪਤ ਕੀਤੀਆਂ ਗਈਆਂ ਹਨ। ਇਸ ਵਿੱਚ ਸਾਈਬਰ ਸੁਰੱਖਿਆ ਬੁਨਿਆਦੀ ਢਾਂਚੇ ਲਈ ਸਾਈਬਰਕੌਪਸ ਨੂੰ ਹੱਥੀਂ ਲਾਗੂ ਕਰਨ ਵਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਏਆਈ ਇਨਫੌਕਸ ਨੂੰ ਤਕਨੀਕੀ ਭਾਈਵਾਲ ਵਜੋਂ ਸ਼ਾਮਲ ਕੀਤਾ ਗਿਆ ਹੈ।
ਨਵੀਂ ਸਥਾਪਤ ਸਾਈਬਰ ਸੁਰੱਖਿਆ ਲੈਬ ਵਿੱਚ ਵਿਦਿਆਰਥੀਆਂ ਨੂੰ ਨੈੱਟਵਰਕ ਸੁਰੱਖਿਆ ਪ੍ਰੋਟੋਕਾਲ ਅਤੇ ਐਥਲੀਟ ਹੈਕਿੰਗ ਅਤੇ ਕਮਜ਼ੋਰੀ ਮੁਲਾਂਕਣ ਜਿਹੀਆਂ ਅਹਿਮ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਫਾਇਰਵਾਲ ਅਤੇ ਘੁਸਪੈਠ ਖੋਜ ਪ੍ਰਣਾਲੀਆਂ ਅਤੇ ਸਾਈਬਰ ਫੋਰੈਂਸਿਕ ਅਤੇ ਡਾਟਾ ਰਿਕਵਰੀ ਟੂਲ ਨਾਲ ਵੀ ਵਿਦਿਆਰਥੀਆਂ ਨੂੰ ਅੱਪ ਟੂ ਡੇਟ ਕੀਤਾ ਜਾਵੇਗ। ਗਿਆਨ ਜੋਤੀ ਦੇ ਡਾਇਰੈਕਟਰ, ਡਾ. ਅਨੀਤ ਬੇਦੀ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਇਸੇ ਸਮੈਸਟਰ ਤੋਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਾਰੇ ਅਕਾਦਮਿਕ ਸਟ੍ਰੀਮਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।