DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਯੂਰਵੇਦ ਉਤਸਵ ਦਾ ਉਦਘਾਟਨ

ਆਯੂਰਵੇਦ ਸਿਰਫ਼ ਇਲਾਜ ਪ੍ਰਣਾਲੀ ਨਹੀਂ ਸਗੋਂ ਜੀਵਨ ਦਾ ਹਿੱਸਾ: ਅਸੀਮ ਗੋਇਲ

  • fb
  • twitter
  • whatsapp
  • whatsapp
featured-img featured-img
ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਆਯੂਰਵੇਦ ਸਿਰਫ਼ ਦਵਾਈ ਦੀ ਪ੍ਰਣਾਲੀ ਨਹੀਂ ਹੈ ਬਲਕ ਇਹ ਜੀਵਨ ਦਾ ਇੱਕ ਦਰਸ਼ਨ ਤੇ ਅਹਿਮ ਹਿੱਸਾ ਹੈ ਜੋ ਮਨ, ਸਰੀਰ ਅਤੇ ਆਤਮਾ ਵਿਚਕਾਰ ਸਦਭਾਵਨਾ ਸਿਖਾਉਂਦਾ ਹੈ। ਇਹ ਕੁਦਰਤ, ਸਿਹਤ ਤੇ ਮਨੁੱਖੀ ਭਲਾਈ ਦੀ ਡੂੰਘੀ ਸਮਝ ਨੂੰ ਸ਼ਾਮਲ ਕਰਦਾ ਹੈ, ਜਿਸ ਵਿੱਚ ਰੋਕਥਾਮ, ਵਿਅਕਤੀਗਤ ਦੇਖਭਾਲ ਅਤੇ ਟਿਕਾਊ ਜੀਵਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਰਾਜਪਾਲ ਨੇ ਇੱਥੇ ਰਾਸ਼ਟਰੀ ਆਯੂਰਵੇਦ ਉਤਸਵ-2025 ਦੇ ਉਦਘਾਟਨ ਮਗਰੋਂ ਕਿਹਾ ਕਿ ਆਯੂਰਵੇਦ ਭਾਰਤ ਦੀ ਪ੍ਰਾਚੀਨ ਬੁੱਧੀ, ਵਿਗਿਆਨਕ ਸੂਝ-ਬੂਝ ਅਤੇ ਸੰਪੂਰਨ ਸਿਹਤ ਸੰਭਾਲ ਅਭਿਆਸਾਂ ਨੂੰ ਸਿਜਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵੱਲੋਂ ਸਮਾਗਮ ਦੀ ਮੇਜ਼ਬਾਨੀ ਆਯੂਰਵੇਦ, ਨਵੀਨਤਾ ਅਤੇ ਸੰਪੂਰਨ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਇਮਾਨੀ ਗਰੁੱਪ ਦੇ ਉਪ ਪ੍ਰਧਾਨ ਅਜੀਤ ਪਾਲ ਸਿੰਘ, ਸਮਾਗਮ ਦੇ ਪ੍ਰਬੰਧਕੀ ਚੇਅਰਮੈਨ ਡਾ. ਰਿਸ਼ਭ ਦੀਕਸ਼ਿਤ, ਡਾ. ਰਾਮਪਾਲ ਸੋਮਾਨੀ, ਐੱਨ ਐੱਮ ਪੀ ਬੀ ਦੇ ਸੀ ਈ ਓ ਡਾ. ਮਹੇਸ਼ ਦਧੀਚ, ਪਤੰਜਲੀ ਦੇ ਐੱਮ ਡੀ ਆਚਾਰੀਆ ਬਾਲਕ੍ਰਿਸ਼ਨ ਆਯੂਰਵੈਦਿਕ ਡਾਕਟਰ, ਵਿਦਵਾਨ ਮੌਜੂਦ ਸਨ।

Advertisement
Advertisement
×