DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੱਸਟ ਦੇ ਜਨਰਲ ਇਜਲਾਸ ’ਚ ਅਹਿਮ ਵਿਚਾਰਾਂ

ਚੇਅਰਮੈਨ ਦਾ ਕਾਰਜਕਾਲ ਤਿੰਨ ਸਾਲ ਕਰਨ ਦੀ ਸੋਧ ਸਰਬਸੰਮਤੀ ਨਾਲ ਪ੍ਰਵਾਨ

  • fb
  • twitter
  • whatsapp
  • whatsapp
featured-img featured-img
ਇਜਲਾਸ ਦੌਰਾਨ ਮੰਚ ’ਤੇ ਮੌਜੂਦ ਚੇਅਰਮੈਨ ਨਿਰਮਲ ਸਿੰਘ ਐੱਸ ਐੱਸ ਅਤੇ ਹੋਰ।
Advertisement
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਤਹਿਗੜ੍ਹ ਸਾਹਿਬ ਦਾ ਸੰਵਿਧਾਨ ਸੋਧ ਜਰਨਲ ਇਜਲਾਸ ਚੇਅਰਮੈਨ ਨਿਰਮਲ ਸਿੰਘ ਐੱਸ ਐੱਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਵਿਖੇ ਹੋਇਆ ਜਿਸ ਵਿੱਚ ਸਰਬਸੰਮਤੀ ਨਾਲ ਸੋਧਾਂ ਨੂੰ ਪ੍ਰਵਾਨ ਕੀਤਾ ਗਿਆ ਜਿਸ ਵਿਚ ਚੇਅਰਮੈਨ ਦੀ ਦੋ ਸਾਲ ਦੀ ਮਿਆਦ ਨੂੰ ਤਿੰਨ ਸਾਲ ਕੀਤਾ ਗਿਆ ਅਤੇ ਟਰੱਸਟ ਦੇ ਚੇਅਰਮੈਨ ਦੀ ਚੋਣ ਦਸੰਬਰ ਵਿੱਚ ਸ਼ਹੀਦੀ ਜੋੜ ਮੇਲ ਹੋਣ ਕਰਕੇ ਫਰਵਰੀ ਜਾਂ ਮਾਰਚ 2026 ਵਿੱਚ ਕਰਵਾਉਣ ਦਾ ਫੈਸਲਾ ਲਿਆ ਗਿਆ ਅਤੇ ਇਸ ਮੰਤਵ ਲਈ ਜਲਦੀ ਹੀ ਟਰੱਸਟ ਦੀ ਮੀਟਿੰਗ ਬੁਲਾਈ ਜਾਵੇਗੀ।

ਮੀਟਿੰਗ ਵਿਚ ਚੇਅਰਮੈਨ, ਜਨਰਲ ਸਕੱਤਰ ਅਤੇ ਕੈਸੀਅਰ ਦੀ ਚੋਣ ਵੱਖ-ਵੱਖ ਕਰਨ ਦੇ ਪ੍ਰਸਤਾਵ ਨੂੰ ਬਹੁ-ਗਿਣਤੀ ਨੇ ਰੱਦ ਕਰ ਦਿੱਤਾ ਅਤੇ ਫ਼ੈਸਲਾ ਕੀਤਾ ਕਿ ਚੇਅਰਮੈਨ ਨੂੰ ਆਪਣੀ ਟੀਮ ਚੁਣਨ ਦਾ ਅਧਿਕਾਰ ਪਹਿਲਾ ਵਾਂਗ ਹੀ ਹੋਵੇਗਾ। ਇਸ ਮੌਕੇ ਸਰਪਰਸਤ ਮਨਮੋਹਨ ਸਿੰਘ ਭਾਗੋਵਾਲੀਆਂ, ਸੁਖਬੀਰ ਸਿੰਘ ਸਾਲੀਮਾਰ ਅਤੇ ਠੇਕੇਦਾਰ ਰਣਜੀਤ ਸਿੰਘ ਨੇ ਇੱਕਜੁਟਤਾ ਤੇ ਭਾਈਚਾਰਕ ਸਾਂਝ ਵਧਾਉਣ ਦਾ ਸੱਦਾ ਦਿੱਤਾ। ਬਲਦੇਵ ਸਿੰਘ ਦੁਸਾਂਝ ਨੇ ਟਰੱਸਟ ਦੀਆਂ ਪ੍ਰਾਪਤੀਆਂ, ਵਿੱਤ ਸਕੱਤਰ ਜਸਪਾਲ ਸਿੰਘ ਕਲੋਦੀ ਨੇ ਟਰੱਸਟ ਆਮਦਨ ਅਤੇ ਖਰਚ ਬਾਰੇ ਦੱਸਿਆ, ਜਦੋਂ ਕਿ ਪਰਮਜੀਤ ਸਿੰਘ ਖੰਨਾ, ਤਰਵਿੰਦਰ ਸਿੰਘ ਲੁਧਿਆਣਾ, ਨਿਰਮਲ ਸਿੰਘ ਮੀਨੀਆ, ਅਰਵਿੰਦਰ ਸਿੰਘ ਪਟਿਆਲਾ, ਬਲਬੀਰ ਸਿੰਘ ਪਾਹੜਾ, ਬਨਾਰਸੀ ਦਾਸ, ਬਸੰਤ ਸਿੰਘ ਮੋਗਾ, ਦਰਸਨ ਸਿੰਘ ਪਇਲ, ਗੁਰਚਰਨ ਸਿੰਘ ਧਨੌਲਾ, ਹਰਨੇਕ ਸਿੰਘ ਨਾਭਾ, ਗੁਰਦੇਵ ਸਿੰਘ, ਨਰਿੰਦਰ ਕਸ਼ਿਅਪ, ਰਾਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਜਲੰਧਰ ਅਤੇ ਬਲਜਿੰਦਰ ਸਿੰਘ ਨੇ ਸੰਵਿਧਾਨ ਸੋਧ ਬਾਰੇ ਵਿਚਾਰ ਦਿੱਤੇ। ਇਸ ਮੌਕੇ ਸ੍ਰੀ ਜੈਕ੍ਰਿਸ਼ਨ ਕਸ਼ਿਅਪ, ਮਹਿੰਦਰ ਸਿੰਘ ਮੋਰਿੰਡਾ, ਅਮੀ ਚੰਦ ਮਾਛੀਵਾੜਾ, ਗੁਰਚਰਨ ਸਿੰਘ ਹਲਵਾਰਾ, ਬਲਦੇਵ ਸਿੰਘ ਲੁਹਾਰਾ, ਜੋਗਿੰਦਰਪਾਲ ਸਿੰਘ, ਨਵਜੋਤ ਸਿੰਘ ਮੈਨੇਜਰ ਅਤੇ ਸੁੱਚਾ ਸਿੰਘ ਮਹਿਰਾਹਾਜ਼ਰ ਸਨ।

Advertisement

Advertisement
Advertisement
×