ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਦੇ ਆਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਮਦਨ ਲਾਲ, ਟੈਕਸ ਗੁਰਦੇਵ ਸਿੰਘ ਬਹਿਲੂ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਅੱਜ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਗੁਰੂ ਬਾਜ਼ਾਰ, ਕਲਗੀਧਰ ਮਾਰਕੀਟ, ਕਚਹਿਰੀ ਰੋਡ, ਸ੍ਰੀ ਗੁਰੂ ਰਵੀਦਾਸ ਚੌਕ ਅਤੇ ਹੋਰ ਆਸੇ ਪਾਸੇ ਦੇ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ੇ ਦੇ ਖਿਲਾਫ ਕਾਰਵਾਈ ਕਰਦਿਆਂ ਨਜਾਇਜ਼ ਕਬਜ਼ੇ ਛੁਡਾਏ ਗਏ ਅਤੇ ਇਹ ਹਦਾਇਤ ਕੀਤੀ ਗਈ ਕਿ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇ। ਦੁਕਾਨਦਾਰਾਂ ਰੇਹੜੀਆਂ, ਫੜ੍ਹੀਆਂ ਅਤੇ ਖੋਖਿਆਂ ਦੇ ਮਾਲਕਾਂ ਵੱਲੋਂ ਆਪਣਾ ਸਮਾਨ ਸੜਕ ਵਿੱਚ ਲਾਏ ਹੋਣ ਕਾਰਨ ਅਕਸਰ ਹੀ ਲੋਕਾਂ ਨੂੰ ਬਾਜ਼ਾਰ ਵਿੱਚ ਆਉਣ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਹੁੰਦੀ ਸੀ ਜਿਸ ਨਾਲ ਕਿ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਕਚਹਿਰੀ ਰੋਡ ਤੇ ਅਕਸਰ ਹੀ ਨਾਜਾਇਜ਼ ਕਬਜ਼ਿਆਂ ਕਾਰਨ ਜਾਮ ਲੱਗਿਆ ਰਹਿੰਦਾ ਹੈ। ਦੁਕਾਨਾਂ ਤੇ ਬਾਹਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਖਾਸ ਕਰ ਕਚਹਿਰੀ ਰੋਡ ਦੇ ਨਾਲ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਨੂੰ ਜਾਣ ਵਾਲਾ ਰਸਤਾ ਵੀ ਅਕਸਰ ਹੀ ਜਾਮ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਜਿਸ ਕਰਕੇ ਕਈ ਵਾਰ ਮਰੀਜ਼ ਨੂੰ ਐਮਰਜੈਂਸੀ ਸਰਕਾਰੀ ਹਸਪਤਾਲ ਲੈ ਕੇ ਜਾਣ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।ਸ਼ਹਿਰ ਦੀ ਇਸ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਸਾਫ ਸੁਥਰਾ ਅਤੇ ਟਰੈਫਿਕ ਜਾਮ ਤੋਂ ਮੁਕਤ ਕਰਾਉਣ ਵਿੱਚ ਜਨਤਾ ਨਗਰ ਕੌਂਸਲ ਦਾ ਸਹਿਯੋਗ ਕਰੇ। ਇਸ ਮੌਕੇ ਪਰਮਜੀਤ ਸੋਨੂੰ ,ਸੁਲਿੰਦਰ ਕੁਮਾਰ ਸ਼ਾਂਟੂ, ਰਮੇਸ਼ਵਰ ਸੋਨੀ, ਗੁਰਮਿੰਦਰ ਸਿੰਘ ਮਹਿਰੌਲੀ, ਲੋਕੇਸ਼ ਕੁਮਾਰ , ਰਕੇਸ਼ ਕੁਮਾਰ ਵਿੱਕੀ, ਬਲਵਿੰਦਰ ਸਿੰਘ ਬਿੰਦੂ, ਰਵਿੰਦਰ ਸਿੰਘ ਪਟਵਾਰੀ, ਅਨਿਲ ਰਾਣਾ, ਸਤੀਸ਼ ਬਬਲੂ, ਸੰਜੀਵ ਕੁਮਾਰ ਸੰਜੂ, ਰੋਹਿਤ ਕੁਮਾਰ, ਲੱਕੀ, ਬਲਵਿੰਦਰ ਸਿੰਘ, ਬਿੰਦੂ, ਮਦਨ ਸਹੋਤਾ, ਰਣਜੀਤ ਸਿੰਘ ਢਾਡੀ ਸਮੇਤ ਸਮੂਹ ਕਰਮਚਾਰੀ ਹਾਜ਼ਰ ਸਨ।