DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇ ਭਾਰੀ ਮੀਂਹ ਦੀ ਪੇਸ਼ੀਨਗੋਈ ਸੀ ਤਾਂ ਡੈਮਾਂ ’ਚ ਪਾਣੀ ਦਾ ਪੱਧਰ ਪਹਿਲਾਂ ਕਿਉਂ ਨਾ ਘਟਾਇਆ: ਨਵਜੋਤ ਸਿੱਧੂ

ਪੰਜਾਬ ਹੜ੍ਹਾਂ ਨੂੰ ‘ਮਨੁੱਖ ਵੱਲੋਂ ਲਿਆਂਦੀ ਆਫ਼ਤ’ ਦੱਸਿਆ; ਹੜ੍ਹ ‘ਰੋਕਣ ਵਿੱਚ ਅਸਫ਼ਲ’ ਰਹਿਣ ਲਈ ‘ਆਪ’ ਸਰਕਾਰ ਜ਼ਿੰਮੇਵਾਰ ਕਰਾਰ
  • fb
  • twitter
  • whatsapp
  • whatsapp
Advertisement
ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੂਬੇ ਵਿੱਚ ਹਾਲ ਹੀ ’ਚ ਆਏ ਹੜ੍ਹਾਂ ਕਾਰਨ ਹੋਈ ਵਿਆਪਕ ਤਬਾਹੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਸ ਨੂੰ ਕੁਦਰਤੀ ਨਹੀਂ ਸਗੋਂ ‘ਮਨੁੱਖ ਵੱਲੋਂ ਲਿਆਂਦੀ ਆਫ਼ਤ’ ਕਰਾਰ ਦਿੱਤਾ।

ਸਿੱਧੂ ਨੇ ਅੱਜ ਜਾਰੀ ਕੀਤੇ ਬਿਆਨ ਵਿੱਚ ਦੋਸ਼ ਲਾਇਆ ਕਿ ਮੌਜੂਦਾ ਸੰਕਟ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਅਤੇ ਇਹ ਪੰਜਾਬ ਦੇ ਦਰਿਆਈ ਪ੍ਰਣਾਲੀਆਂ ਦੇ ਲੰਬੇ ਸਮੇਂ ਦੇ ਕੁਪ੍ਰਬੰਧਨ, ਤਿਆਰੀ ਦੀ ਘਾਟ ਅਤੇ ਪ੍ਰਣਾਲੀਗਤ ਸ਼ਾਸਨ ਦੀਆਂ ਅਸਫ਼ਲਤਾਵਾਂ ਤੋਂ ਪੈਦਾ ਹੋਇਆ ਹੈ।

Advertisement

ਉਨ੍ਹਾਂ ਕਿਹਾ, ‘‘ਪੰਜਾਬ ਦੇ ਪੰਜ ਦਰਿਆ, ਜੋ ਕਦੇ ਵਰਦਾਨ ਸਨ, ਨਿਰੰਤਰ ਕੁਪ੍ਰਬੰਧਨ ਦੁਆਰਾ ਸਰਾਪ ਬਣ ਗਏ ਹਨ।’’ ਨਵਜੋਤ ਸਿੰਘ ਸਿੱਧੂ ਨੇ ਨਦੀ ਦੇ ਤਲ ਦੀ ਗੈਰ-ਕਾਨੂੰਨੀ ਖੁਦਾਈ, ਵਾਧੂ ਗਾਰ ਅਤੇ ਮਾੜੇ ਡੈਮ ਤੇ ਭੰਡਾਰ ਕਾਰਜਾਂ ਦਾ ਹਵਾਲਾ ਦਿੰਦਿਆਂ ਇਨ੍ਹਾਂ ਨੂੰ ਹੜ੍ਹ ਲਈ ਮੁੱਖ ਯੋਗਦਾਨ ਪਾਉਣ ਵਾਲੇ ਕਾਰਕ ਦੱਸਿਆ।

ਸਿੱਧੂ ਨੇ ਉਭਾਰਿਆ ਕਿ ਬੇਕਾਬੂ, ਅਨਿਯੰਤ੍ਰਿਤ ਰੇਤ ਅਤੇ ਬੱਜਰੀ ਕੱਢਣ ਨੇ ਕੁਦਰਤੀ ਹੜ੍ਹ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਫੀਲਡ ਰਿਪੋਰਟਾਂ ਵੱਲ ਇਸ਼ਾਰਾ ਕੀਤਾ, ਜੋ ਦਰਸਾਉਂਦੀਆਂ ਹਨ ਕਿ ਅਜਿਹੀਆਂ ਗਤੀਵਿਧੀਆਂ ਨੇ ਦਰਿਆਵਾਂ ਦੇ ਤਲ ਅਤੇ ਬੰਨ੍ਹਾਂ (ਧੁੱਸੀ) ਨੂੰ ਅਸਥਿਰ ਕਰ ਦਿੱਤਾ ਹੈ, ਜਿਸ ਨਾਲ ਪਾੜ ਅਤੇ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ।

ਦਰਿਆਵਾਂ ਅਤੇ ਜਲ ਭੰਡਾਰਾਂ ਵਿੱਚ ਲੰਬੇ ਸਮੇਂ ਤੱਕ ਮਿੱਟੀ ਜਮ੍ਹਾਂ ਹੋਣ ਕਾਰਨ ਉਨ੍ਹਾਂ ਦੀ ਪਾਣੀ ਦੀ ਢੋਆ-ਢੁਆਈ ਦੀ ਸਮਰੱਥਾ ਘੱਟ ਗਈ ਹੈ। ਸਿੱਧੂ ਨੇ ਵਿਗਿਆਨ-ਆਧਾਰਿਤ ਤਲਛਟ ਪ੍ਰਬੰਧਨ ਦੀ ਮੰਗ ਕਰਦਿਆਂ ਇੱਕ ਨਿਸ਼ਾਨਾਬੱਧ ਮਿੱਟੀ ਕੱਢਣ ਦੀ ਰਣਨੀਤੀ ਨਾ ਹੋਣ ਦੀ ਆਲੋਚਨਾ ਕੀਤੀ।

ਭਾਖੜਾ-ਬਿਆਸ ਪ੍ਰਬੰਧਨ ਬੋਰਡ (BBMB) ਦੇ ਕਾਰਜਾਂ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਅਧਿਕਾਰੀਆਂ ’ਤੇ ਮੌਨਸੂਨ ਤੋਂ ਪਹਿਲਾਂ ਦੇ drawdowns ਅਤੇ ਤਾਲਮੇਲ ਨਾਲ ਪਾਣੀ ਛੱਡਣ ਵਰਗੇ ਮਿਆਰੀ ਜਲ ਭੰਡਾਰ ਪ੍ਰੋਟੋਕੋਲ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ, ਜਿਸ ਕਾਰਨ ਹੇਠਲੇ ਪੱਧਰ ’ਤੇ ਹੜ੍ਹ ਵਧ ਰਹੇ ਹਨ।

ਉਨ੍ਹਾਂ ਕਿਹਾ ਕਿ ਕੌਮੀ ਅਤੇ ਸੂਬਾਈ ਹੜ੍ਹ ਪ੍ਰਬੰਧਨ ਦਿਸ਼ਾ-ਨਿਰਦੇਸ਼, ਜਿਸ ਵਿੱਚ ਸ਼ੁਰੂਆਤੀ ਚਿਤਾਵਨੀ ਪ੍ਰਣਾਲੀਆਂ, ਹੜ੍ਹਾਂ ਦੀ ਮੈਪਿੰਗ ਅਤੇ ਰੀਅਲ-ਟਾਈਮ ਡੈਮ ਤਾਲਮੇਲ ਸ਼ਾਮਲ ਹਨ, ਨੂੰ ਜਾਂ ਤਾਂ ਅਣਦੇਖਿਆ ਕੀਤਾ ਗਿਆ ਸੀ ਜਾਂ ਸਿਰਫ ਅੰਸ਼ਕ ਤੌਰ ’ਤੇ ਲਾਗੂ ਕੀਤਾ ਗਿਆ ਸੀ।

ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਵਾਲ ਕੀਤੇ ਕਿ ਜੇਕਰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਸੀ ਤਾਂ ਡੈਮ ਦੇ ਪੱਧਰ ਨੂੰ ਪਹਿਲਾਂ ਤੋਂ ਕਿਉਂ ਨਹੀਂ ਘਟਾਇਆ ਗਿਆ ਸੀ। ਕਮਜ਼ੋਰ ਬੰਨ੍ਹ, ਗੈਰ-ਕਾਨੂੰਨੀ ਮਾਈਨਿੰਗ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਕਿਉਂ ਅਣਗੌਲਿਆ ਛੱਡ ਦਿੱਤਾ ਗਿਆ ਸੀ। ਸਿੱਧੂ ਨੇ ਸਵਾਲ ਕੀਤਾ ਕਿ ਪੰਜਾਬ ਦੇ ਦਰਿਆਵਾਂ ਲਈ ਕੋਈ ਲੰਬੇ ਸਮੇਂ ਦੀ ਫੰਡ ਪ੍ਰਾਪਤ ਤਲਛਟ ਪ੍ਰਬੰਧਨ ਯੋਜਨਾ ਕਿਉਂ ਨਹੀਂ ਹੈ।

ਉਨ੍ਹਾਂ ਕਿਹਾ, ‘‘ਜਦੋਂ ਸਿਆਸਤਦਾਨ ਆਪਣੇ ਹਿੱਤ ਨੂੰ ਪਹਿਲ ਦਿੰਦੇ ਰਹਿੰਦੇ ਹਨ, ਪੰਜਾਬ ਨੂੰ ਨੁਕਸਾਨ ਹੁੰਦਾ ਰਹਿੰਦਾ ਹੈ।

Advertisement
×