IAF fighter jet crashes in Haryana's Panchkula district: ਹਰਿਆਣਾ: ਪੰਚਕੂਲਾ ਨੇੜੇ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ
ਪਾਇਲਟ ਸੁਰੱਖਿਅਤ ਬਾਹਰ ਆਇਆ; ਅੰਬਾਲਾ ਤੋਂ ਭਰੀ ਸੀ ਉਡਾਨ; ਤਕਨੀਕੀ ਸਮੱਸਿਆ ਕਾਰਨ ਵਾਪਰਿਆ ਹਾਦਸਾ
ਪੀਟੀਆਈ/ ਰਤਨ ਸਿੰਘ ਢਿੱਲੋਂ
ਪੰਚਕੂਲਾ/ਅੰਬਾਲਾ, 7 ਮਾਰਚ
ਇਸ ਜ਼ਿਲ੍ਹੇ ਵਿੱਚ ਅੱਜ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਤੋਂ ਬਾਅਦ ਪਾਇਲਟ ਸੁਰੱਖਿਅਤ ਬਾਹਰ ਆ ਗਿਆ। ਇਹ ਜਾਣਕਾਰੀ ਪੁਲੀਸ ਅਧਿਕਾਰੀ ਨੇ ਸਾਂਝੀ ਕੀਤੀ ਹੈ।
ਇਹ ਜਾਣਕਾਰੀ ਮਿਲੀ ਹੈ ਕਿ ਇਸ ਲੜਾਕੂ ਜਹਾਜ਼ ਨੇ ਅੰਬਾਲਾ ਤੋਂ ਉਡਾਨ ਭਰੀ ਸੀ। ਇਹ ਹਾਦਸਾ ਮੋਰਨੀ ਦੇ ਪਿੰਡ ਬਾਲਦਵਾਲਾ ਨੇੜੇ ਵਾਪਰਿਆ। ਹਵਾਈ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਪੌਣੇ ਚਾਰ ਵਜੇ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆਈ। ਇਸ ਲੜਾਕੂ ਜਹਾਜ਼ ਦਾ ਪਾਇਲਟ ਇਸ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਲੈ ਗਿਆ ਤੇ ਆਪ ਇਸ ਵਿਚੋਂ ਬਾਹਰ ਸੁਰੱਖਿਅਤ ਆ ਗਿਆ। ਇਸ ਹਾਦਸੇ ਦੀ ਜਾਂਚ ਭਾਰਤੀ ਹਵਾਈ ਫੌਜ ਨੇ ਆਰੰਭ ਦਿੱਤੀ ਹੈ। ਰਾਏਪੁਰਰਾਣੀ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੋਰਨੀ ਦੇ ਪਹਾੜੀ ਇਲਾਕੇ ਵਿਚ ਹੋਇਆ। ਇਸ ਤੋਂ ਬਾਅਦ ਪੁਲੀਸ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ। ਦੱਸਣਯੋਗ ਹੈ ਕਿ ਇਹ ਲੜਾਕੂ ਜਹਾਜ਼ 1700 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਡਾਨ ਭਰ ਸਕਦਾ ਹੈ।