ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਅਤੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਦਿਸ਼ਾ ਨਿਰਦੇਸ਼ਾ ਅਧੀਨ ਭਾਜਪਾ ਸਰਕਾਰ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਲਈ ਆਰੰਭੀ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਨੂੰ ਰੂਪਨਗਰ ਹਲਕੇ ਅੰਦਰ ਯੂਥ ਆਗੂ ਸੁਰਿੰਦਰ ਸਿੰਘ ਹਰੀਪੁਰ ਵੱਲੋਂ ਚਲਾਇਆ ਜਾ ਰਿਹਾ ਹੈ। ਹਰੀਪੁਰ ਨੇ ਦੱਸਿਆ ਕਿ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਬੀਤੇ ਦਿਨ ਪੁਰਖਾਲੀ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਫਾਰਮ ਭਰਵਾਏ ਹਨ। ਇਸ ਮੌਕੇ ਲਖਵੰਤ ਸਿੰਘ ਹਿਰਦਾਪੁਰ, ਹਰਪ੍ਰੀਤ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਰੂਪਨਗਰ, ਨਿਰਮਲ ਸਿੰਘ ਸਰਪੰਚ ਪੁਰਖਾਲੀ, ਸੇਵਾ ਸਿੰਘ ਬਵਾਨੀ, ਸੁਖਵਿੰਦਰ ਸਿੰਘ ਬਿੰਦਰਖ ਅਤੇ ਕਾਲਾ ਪੁਰਖਾਲੀ ਹਾਜ਼ਰ ਸਨ।