ਗੁੱਗਾ ਮਾੜੀ ਪ੍ਰਬੰਧਕ ਤੇ ਛਿੰਝ ਕਮੇਟੀ ਪਿੰਡ ਫਤਹਿਪੁਰ-ਸਿਆਲਬਾ ਵੱਲੋਂ ਸਮੂਹ ਪਿੰਡ ਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਲੇਠਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ ਸੈਂਕੜੇ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ।
ਕੁਸ਼ਤੀ ਦੰਗਲ ਦੇ ਪਹਿਲੇ ਗੇੜ ਵਿੱਚ ਉੱਭਰਦੇ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਹੋਏ ਜਦਕਿ ਇਨਾਮੀ ਕੁਸ਼ਤੀ ਮੁਕਾਬਲਿਆਂ ਵਿਚੋਂ ਝੰਡੀ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਪ੍ਰਸਿੱਧ ਪਹਿਲਵਾਨ ਹੌਦੀ ਇਰਾਨ ਮੁੱਲਾਂਪੁਰ ਗਰੀਬਦਾਸ ਨੇ ਪ੍ਰਦੀਪ ਸਪਲੈਂਡਰ ਜ਼ੀਰਕਪੁਰ ਨੂੰ ਕਰੀਬ ਅੱਠ ਮਿੰਟਾਂ ਦੇ ਸਮੇਂ ਵਿੱਚ ਹੀ ਚਿੱਤ ਕੀਤਾ। ਦੋ ਨੰਬਰ ਦੀ ਝੰਡੀ ਵਿੱਚ ਪਹਿਲਵਾਨ ਦੀਪਾ ਮੁੱਲਾਂਪੁਰ ਗਰੀਬਦਾਸ ਤੇ ਦੀਪਕ ਧੰਗੇੜਾ ਵਿੱਚਕਾਰ ਬਰਾਬਰ ਰਹੀ। ਜਦਕਿ ਤਿੰਨ ਨੰਬਰ ਦੀ ਝੰਡੀ ਵਿੱਚ ਰਿਤਿਕ ਮੁੱਲਾਂਪੁਰ ਗਰੀਬਦਾਸ ਨੇ ਵਿਵੇਕ ਬਾਬਾ ਫਲਾਹੀ ਨੂੰ ਚਿੱਤ ਕੀਤਾ। ਚੌਥੀ ਝੰਡੀ ਵਿੱਚ ਕਰਨ ਸਿਆਲਬਾ ਨੇ ਮੋਨੂੰ ਦੀ ਪਿੱਠ ਲਾਈ ਅਤੇ ਇਨਾਮੀਂ ਰਾਸ਼ੀ ਆਪਣੇ ਨਾਂ ਕੀਤੀ। ਹੋਰਨਾਂ ਇਨਾਮੀ ਤੇ ਪ੍ਰਮੁੱਖ ਕੁਸ਼ਤੀਆਂ ਵਿੱਚ ਪਹਿਲਵਾਨ ਮੱਖਣ ਚੰਡੀਗੜ੍ਹ ਨੇ ਰਾਜੇ ਨੂੰ,ਅਜੈਦੀਪ ਜ਼ੀਰਕਪੁਰ ਨੇ ਰਿੰਕੂ ਦਿਆਲਪੁਰਾ ਨੂੰ ਰਾਹੁਲ ਕੰਸਾਲਾ ਨੇ ਕਪਿਲ ਨੂੰ ਚਿੱਤ ਕੀਤਾ।
ਯੋਗੇਸ਼ ਧੀਮਾਨ ਨੇ ਕੁਮੈਂਟਰੀ ਕੀਤੀ ਅਤੇ ਕੁਲਦੀਪ ਭੂਰਾ ਧਨਾਸ ਤੇ ਬੀਰਾ ਮਸੌਲ ਨੇ ਰੈਫਰੀ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਕੁੁਸ਼ਤੀ ਦੰਗਲ ਦੇ ਪ੍ਰਬੰਧਕਾਂ ਚਾਚਾ ਬੱਬਲ ਭਗਤ, ਚੇਤਨ, ਸੌਰਵ, ਅਮਨ, ਵਿੱਕੀ, ਰਿਤਿਕ, ਗੌਰਵ, ਅਭੀ, ਦਵਿੰਦਰ, ਸ਼ੁੱਭਮ,ਵਿਸ਼ੂ, ਸੁਨੀਲ,ਨੈਣਾ,ਸੂਰਜ,ਸੋਨੂੰ, ਹਰਵਿੰਦਰ, ਜਤਿਨ, ਸੌਰਵ ਆਦਿ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਨੂੰ ਦਰਸ਼ਕਾਂ ਤੇ ਕੁਸ਼ਤੀ ਪ੍ਰੇਮੀਆਂ ਵਲੋਂ ਭਰਪੂਰ ਸਹਿਯੋਗ ਮਿਲਿਆ ਹੈ। ਉਨ੍ਹਾਂ ਸਭਨਾ ਦਾ ਧੰਨਵਾਦ ਕੀਤਾ।