ਤਗ਼ਮੇ ਜਿੱਤਣ ਵਾਲੇ ਪਹਿਲਵਾਨਾਂ ਦਾ ਸਨਮਾਨ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਵਿਸ਼ਵਕਰਮਾ ਮਹਾਂਵੀਰ ਰੈਸਲਿੰਗ ਕਲੱਬ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿੱਚ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂਕਿ ਮੁਹੰਮਦ ਫੈਜਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਨਾਗਪੁਰ...
Advertisement
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਵਿਸ਼ਵਕਰਮਾ ਮਹਾਂਵੀਰ ਰੈਸਲਿੰਗ ਕਲੱਬ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿੱਚ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂਕਿ ਮੁਹੰਮਦ ਫੈਜਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਨਾਗਪੁਰ ਵਿਖੇ ਗੋਲੂ ਪਹਿਲਵਾਨ ਦੀ ਲੜਕੀ ਪੂਰਵੀ ਸ਼ਰਮਾ ਨੇ ਸੋਨ ਤਗ਼ਮਾ ਅਤੇ ਵੀਅਤਨਾਮ ਵਿੱਚ ਦਮਨਜੀਤ ਕੌਰ ਛੋਟੀ ਬੜੀ ਨੱਗਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਅਖਾੜੇ ਦੇ ਸੰਚਾਲਕ ਵਿਨੋਦ ਕੁਮਾਰ ਸ਼ਰਮਾ, ਗੋਲੂ ਪਹਿਲਵਾਨ, ਗੁਰਦਾਸ ਰਾਮ ਸ਼ਰਮਾ, ਰਵੀ ਸ਼ਰਮਾ ਨੇ ਜੇਤੂ ਪਹਿਲਵਾਨਾਂ ਨੂੰ ਪੰਜ-ਪੰਜ ਕਿੱਲੋ ਦੇਸੀ ਘਿਉ, ਬਦਾਮ ਤੇ ਟਰਾਫੀਆਂ ਦਿੱਤੀਆਂ।
Advertisement
Advertisement
×