ਚੰਡੀਗੜ੍ਹ ਵਿੱਚ ਕਈ ਥਾਵਾਂ ’ਤੇ ਪਿਆ ਭਾਰੀ ਮੀਂਹ: ਸੜਕਾਂ ’ਤੇ ਖੜਿਆ ਪਾਣੀ
ਮੀਂਹ ਕਾਰਨ ਆਵਾਜਾਈ ਹੋਈ ਠੱਪ: ਰਾਹਗੀਰ ਹੋਏ ਪਰੇਸ਼ਾਨ
Advertisement
ਚੰਡੀਗੜ੍ਹ ਵਿੱਚ ਬਾਅਦ ਦੁਪਹਿਰ ਇਕਦਮ ਹੀ ਮੌਸਮ ਦਾ ਮਿਜਾਜ ਬਦਲ ਗਿਆ। ਜਿਸ ਤੋਂ ਬਾਅਦ ਸ਼ਹਿਰ ਵਿੱਚ ਕਈ ਥਾਵਾਂ ’ਤੇ ਭਾਰੀ ਮੀਂਹ ਪਿਆ ਹੈ, ਜਦੋਂ ਕਿ ਕਈ ਥਾਵਾਂ ’ਤੇ ਸੋਕਾ ਰਿਹਾ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ, ਪੰਜਾਬ ਸਿਵਿਲ ਸਕੱਤਰੇਤ ਅਤੇ ਮੱਧ ਮਾਰਗ ਤੋਂ ਪਰਲੇ ਪਾਸੇ ਸਥਿਤ ਸੈਕਟਰ 2, 3, 4, 5, 8, 9, 10, 11 ਅਤੇ ਇਸ ਦੇ ਆਲੇ ਦੁਆਲੇ ਇਲਾਕੇ ਵਿੱਚ ਭਾਰੀ ਮੀਹ ਪਿਆ ਹੈ।
Advertisement
ਮੀਂਹ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਸੜਕਾਂ ਉੱਤੇ ਗੋਡੇ ਗੋਡੇ ਪਾਣੀ ਖੜਾ ਹੋ ਗਿਆ ਅਤੇ ਕਈ ਥਾਵਾਂ ’ਤੇ ਵਾਹਨ ਵੀ ਸੜਕ ਦੇ ਵਿਚਕਾਰ ਹੀ ਬੰਦ ਹੋ ਗਏ। ਇਸ ਦੌਰਾਨ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਜਿਸ ਨੂੰ ਕੱਢਣ ਲਈ ਲੋਕ ਕਾਫੀ ਮੁਸ਼ੱਕਤ ਕਰਦੇ ਦਿਖਾਈ ਦਿੱਤੇ।
ਦੂਜੇ ਪਾਸੇ ਚੰਡੀਗੜ੍ਹ ਦੇ ਜ਼ੀਰਕਪੁਰ ਅਤੇ ਮੁਹਾਲੀ ਦੇ ਨਾਲ ਲੱਗਦੇ ਸੈਕਟਰਾਂ ਵਿੱਚ ਮੀਂਹ ਨਹੀਂ ਪਿਆ। ਇਨ੍ਹਾਂ ਇਲਾਕਿਆਂ ਵਿੱਚ ਕੁਝ ਸਮੇਂ ਲਈ ਬੱਦਲਵਾਈ ਜ਼ਰੂਰ ਹੋਈ ਸੀ ਪਰ ਉਸ ਤੋਂ ਬਾਅਦ ਧੁੱਪ ਖਿਡ ਗਈ।
Advertisement
×