ਚੰਡੀਗੜ੍ਹ, 17 ਅਪਰੈਲਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਵੀਰਵਾਰ ਤੜਕੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ।ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿਚ 8.3 ਮਿਲੀਮੀਟਰ ਮੀਂਹ ਪਿਆ।ਹਾਲਾਂਕਿ ਸਵੇਰ ਵੇਲੇ ਅਸਮਾਨ ਸਾਫ਼ ਸੀ ਤੇ ਲੋਕ ਜਦੋਂ ਉੱਠੇ ਤਾਂ ਧੁੱਪ ਖਿੜੀ ਹੋਈ ਸੀ।ਪੰਜਾਬ ਵਿਚ ਅੱਜ ਤੜਕੇ ਜਿਨ੍ਹਾਂ ਹੋਰ ਥਾਵਾਂ ’ਤੇ ਮੀਂਹ ਪਿਆ ਉਨ੍ਹਾਂ ਵਿਚ ਅੰਮ੍ਰਿਤਸਰ (4.5 ਮਿਲੀਮੀਟਰ), ਪਠਾਨਕੋਟ (3.2 ਐੱਮਐੱਮ), ਗੁਰਦਾਸਪੁਰ (18. ਐੱਮਐੱਮ) ਤੇ ਰੂਪਨਗਰ (6 ਐੱਮਐੱਮ) ਸ਼ਾਮਲ ਹਨ।ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ਵਿਚ ਵੀ ਹਲਕਾ ਮੀਂਹ ਪਿਆ।ਇਸ ਦੌਰਾਨ, ਬੁੱਧਵਾਰ ਰਾਤ ਨੂੰ ਅਚਾਨਕ ਆਏ ਤੂਫਾਨ ਨਾਲ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਹੁਤ ਨੁਕਸਾਨ ਹੋਇਆ ਹੈ।ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਗਈ, ਜਦੋਂ ਕਿ ਦਰੱਖਤ ਡਿੱਗ ਪਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।ਖਾਸ ਕਰਕੇ ਸ਼ਿਮਲਾ ਦੇ ਉਪਰਲੇ ਹਿੱਸੇ ਵਿੱਚ ਫਸਲਾਂ ਅਤੇ ਫਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਤੇਜ਼ ਹਵਾਵਾਂ ਕਾਰਨ ਸੇਬ ਅਤੇ ਹੋਰ ਫਲ ਉਤਪਾਦਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ।