DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਮੀਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ

ਫ਼ਤਹਿਗੜ੍ਹ ਸਾਹਿਬ: ਦਿ ਕਲੌਦੀ ਮਲਟੀਪਰਪਜ਼ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਿਟਡ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਗੁਰਮੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਸ਼੍ਰ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ...
  • fb
  • twitter
  • whatsapp
  • whatsapp
Advertisement
ਫ਼ਤਹਿਗੜ੍ਹ ਸਾਹਿਬ: ਦਿ ਕਲੌਦੀ ਮਲਟੀਪਰਪਜ਼ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਿਟਡ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਗੁਰਮੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਸ਼੍ਰ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਰਬਸੰਮਤੀ ਨਾਲ ਸਤਿੰਦਰ ਸਿੰਘ ਮੀਤ ਪ੍ਰਧਾਨ, ਮਨਜਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ, ਦਿਲਬਾਗ ਸਿੰਘ, ਗੁਰਮੇਲ ਸਿੰਘ, ਧਰਮਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਦੀਪ ਸਿੰਘ, ਰਾਜਵੰਤ ਕੌਰ, ਕੁਸਲਿਆ ਦੇਵੀ ਮੈਂਬਰ ਚੁਣੇ ਗਏ। ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਵਿਚ ਪਿੰਡ ਕਰੀਮਪੁਰਾ, ਕਲੌਂਦੀ, ਹੁਸੈਨਪੁਰ, ਕੰਦੀਪੁਰ ਸ਼ਾਮਲ ਹਨ। ਪਹਿਲਾਂ ਹੋਈ ਚੋਣ ਵਿੱਚ ਸਾਰੇ 11 ਮੈਬਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ ਸੀ। ਇਸ ਮੌਕੇ ਸੈਕਟਰੀ ਜਤਿੰਦਰ ਸਿੰਘ, ਅਮਰਜੀਤ ਸਿੰਘ ਸੈਕਟਰੀ, ਕਮਲਜੀਤ ਸਿੰਘ ਚੀਮਾ ਅਤੇ ਸਵਰਨ ਸਿੰਘ ਮੁਸਤਫਾਬਾਦ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

ਦੁਕਾਨ ਵਿੱਚੋਂ 33 ਗੈਸ ਸਿਲੰਡਰ ਜ਼ਬਤ

ਪੰਚਕੂਲਾ: ਸੀਐਮ ਫਲਾਇੰਗ ਟੀਮ ਨੇ ਪਿੰਡ ਮੌਲੀ ਵਿੱਚ ਦੁਕਾਨ ’ਤੇ ਛਾਪਾ ਮਾਰਿਆ ਅਤੇ ਗ਼ੈਰਕਾਨੂੰਨੀ 33 ਗੈਸ ਸਿਲੰਡਰ ਜ਼ਬਤ ਕੀਤੇ। ਰਾਏਪੁਰ ਰਾਣੀ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਦੁਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਡੀਐੱਫਐੱਸਸੀ ਇੰਸਪੈਕਟਰ ਰਾਜਕੁਮਾਰ, ਐੱਸਆਈ ਹਿਤੇਂਦਰ, ਏਐੱਸਆਈ ਸੰਜੇ, ਹੈੱਡ ਕਾਂਸਟੇਬਲ ਪ੍ਰਦੀਪ, ਗੁਰਮੀਤ, ਰਾਕੇਸ਼ ਅਤੇ ਮੌਲੀ ਚੌਕੀ ਇੰਚਾਰਜ ਐੱਸਆਈ ਰਾਮਕਰਨ ਟੀਮ ਨਾਲ ਮੌਜੂਦ ਸਨ। ਜ਼ਬਤ ਕੀਤੇ ਸਿਲੰਡਰਾਂ ’ਚ 28 ਘਰੇਲੂ ਅਤੇ ਪੰਜ ਵਪਾਰਕ ਸਨ। ਪੁਲੀਸ ਨੂੰ ਦੁਕਾਨ ਮਾਲਕ ਜਗਦੀਸ਼ ਸਹੀ ਦਸਤਾਵੇਜ਼ ਜਾਂ ਲਾਇਸੈਂਸ ਨਹੀਂ ਦਿਖਾ ਸਕਿਆ। -ਪੱਤਰ ਪ੍ਰੇਰਕ

ਦੇਸ਼ ਭਗਤ ਹਸਪਤਾਲ ’ਚ ਆਡੀਓਮੀਟਰ ਦਾ ਉਦਘਾਟਨ

ਮੰਡੀ ਗੋਬਿੰਦਗੜ੍ਹ: ਆਜ਼ਾਦੀ ਘੁਲਾਟੀਏ ਸਰਦਾਰ ਲਾਲ ਸਿੰਘ ਦੇ ਜੀਵਨ ਅਤੇ ਵਿਰਾਸਤ ਦਾ ਸਨਮਾਨ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਦੇਸ਼ ਭਗਤ ਹਸਪਤਾਲ ਵਿੱਚ ਆਡੀਓਮੀਟਰ ਮਸ਼ੀਨ ਲਾਂਚ ਕਰ ਕੇ ਉਨ੍ਹਾਂ ਦੀ ਬਰਸੀ ਮਨਾਈ ਗਈ। ਇਹ ਅਤਿ-ਆਧੁਨਿਕ ਉਪਕਰਨ ਸੁਣਨ ਦੇ ਮੁਲਾਂਕਣਾਂ ਨੂੰ ਬਿਹਤਰ ਬਣਾਵੇਗਾ। ਆਡੀਓਮੀਟਰ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਸੁਣਨ ਸ਼ਕਤੀ ਦੇ ਟੈਸਟ ਬਹੁਤ ਹੀ ਘੱਟ ਰੇਟ ’ਤੇ ਹੋਣਗੇ। ਉਨ੍ਹਾਂ ਕਿਹਾ ਕਿ ਆਡੀਓਮੀਟਰ ਇੱਕ ਡਾਇਗਨੌਸਟਿਕ ਟੂਲ ਹੈ ਜੋ ਉਮਰ, ਸਦਮੇ, ਸ਼ੂਗਰ ਵਰਗੀਆਂ ਬਿਮਾਰੀਆਂ ਅਤੇ ਹੋਰ ਕਾਰਨ ਹੋਣ ਵਾਲੇ ਸੁਣਨ ਸ਼ਕਤੀ ਦੇ ਨੁਕਸਾਨ ਦਾ ਮੁਲਾਂਕਣ ਕਰੇਗਾ। ਡਾਕਟਰਾਂ ਨੇ ਕਿਹਾ ਕਿ ਕੰਨ, ਨੱਕ ਤੇ ਗਲੇ ਨਾਲ ਸਬੰਧਤ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਸਲਾਹ-ਮਸ਼ਵਰੇ ਦੀ ਸਹੂਲਤ ਹੋਵੇਗੀ। -ਨਿੱਜੀ ਪੱਤਰ ਪ੍ਰੇਰਕ

ਮੋਰਿੰਡਾ ਪੁਲੀਸ ਵੱਲੋਂ ਰਤਨਗੜ੍ਹ ’ਚ ਜਨਤਕ ਮੀਟਿੰਗ

ਮੋਰਿੰਡਾ: ਮੋਰਿੰਡਾ ਪੁਲੀਸ ਨੇ ਪਿੰਡ ਰਤਨਗੜ੍ਹ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਨਤਕ ਮੀਟਿੰਗ ਕੀਤੀ। ਐੱਸਪੀ ਚੰਦ ਸਿੰਘ ਨੇ ਕਿਹਾ ਕਿ ਜੇ  ਪਿੰਡ ਦਾ ਕੋਈ ਵੀ ਵਿਅਕਤੀ ਇਸ ਨਸ਼ੇ ਕਰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਦਾ ਮੁਫ਼ਤ  ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਪਿੰਡ ਵਿੱਚ ਨਸ਼ਾ ਤਸਕਰੀ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸਐੱਚਓ ਮੋਰਿੰਡਾ ਸ਼ਹਿਰੀ ਇੰਸਪੈਕਟਰ ਹਰਜਿੰਦਰ ਸਿੰਘ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਨਸ਼ਾ ਤਸਕਰਾਂ ਖ਼ਿਲਾਫ਼ ਗੁਪਤ ਤੌਰ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਸ਼ਿਕਾਇਤਕਰਤਾ ਦੀ ਜਾਣਕਾਰੀ  ਗੁਪਤ ਰੱਖੀ ਜਾਵੇਗੀ। ਇਸ ਮੌਕੇ ਡੀਐੱਸਪੀ ਜਤਿੰਦਰ ਪਾਲ ਸਿੰਘ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਕਲਹੇੜੀ ਦਾ ਸਰਪੰਚ ਕੁਲਵਿੰਦਰ ਸਿੰਘ ਕਲਹੇੜੀ, ਅਜੈਬ ਕੌਰ, ‘ਆਪ’ ਆਗੂ ਜਸਵੀਰ ਸਿੰਘ ਰਤਨਗੜ੍ਹ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਫ਼ਤਹਿਗੜ੍ਹ ਸਾਹਿਬ: ਪਿੰਡ ਜਲਵੇੜੀ ਗਹਿਲਾ ਵਿੱਚ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਵਾਸੀ ਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਜਤਿੰਦਰ ਸਿੰਘ ਨੇ ਦੱਸਿਆ ਸਮਾਗਮ ਵਿੱਚ ਢਾਡੀ ਜਥਾ ਹਰ ਨਰਾਇਣ ਸਿੰਘ ਨੇ ਗੁਰ ਇਤਿਹਾਸ ਸੁਣਾਇਆ। ਸਮਾਗਮ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਚ ਦਮਨਜੋਤ ਸਿੰਘ, ਸਤਨਾਮ ਸਿੰਘ, ਪ੍ਰਧਾਨ ਸਰਬਜੀਤ ਸਿੰਘ, ਬਿਕਰਮਜੀਤ ਸਿੰਘ, ਜਥੇਦਾਰ ਨਰਿੰਦਰ ਸਿੰਘ, ਅਮਨਦੀਪ ਸਿੰਘ, ਨਿਸ਼ਾਨ ਸਿੰਘ, ਜਗਦੀਸ਼ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਯਾਦਾ ਵਿਰਕ, ਬਲਵਿੰਦਰ ਸਿੰਘ ਸਹਾਰਨ, ਮਨਜੀਤ ਸਿੰਘ ਮਾਨ ਖਾਨਪੁਰ, ਜਗਜੀਤ ਸਿੰਘ ਫਾਟਕ ਮਾਜਰੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

ਪ੍ਰਸ਼ਾਸਨ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ

ਪੰਚਕੂਲਾ: ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ, ਡੀਟੀਪੀ ਸੰਜੈ ਨਾਰੰਗ ਦੀ ਅਗਵਾਈ ਹੇਠ ਜ਼ਿਲ੍ਹਾ ਟਾਊਨ ਪਲੈਨਰ ਦੀ ਟੀਮ ਵੱਲੋਂ ਕੰਟਰੋਲ ਏਰੀਆ/ਸ਼ਹਿਰੀ ਖੇਤਰ ਪੰਚਕੂਲਾ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਤਹਿਤ ਪਿੰਡ ਬਰਵਾਲਾ ਵਿੱਚ ਦੋ ਨਾਜਾਇਜ਼ ਕਲੋਨੀਆਂ ਵਿੱਚ ਛੇ ਡੀਪੀਸੀ ਅਤੇ ਪਿੰਡ ਬਤੌੜ ਵਿੱਚ ਇੱਕ ਸ਼ੋਅਰੂਮ ਅਤੇ ਇੱਕ ਨਾਜਾਇਜ਼ ਕਲੋਨੀ ਵਿੱਚ ਸੜਕਾਂ ਦੇ ਨੈੱਟਵਰਕ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਲੋਕਾਂ ਨੇ ਵਿਰੋਧ ਵੀ ਕੀਤਾ। ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਇਹ ਕਾਰਵਾਈ ਡਿਊਟੀ ਮੈਜਿਸਟ੍ਰੇਟ ਅਤੇ ਸਹਾਇਕ ਟਾਊਨ ਪਲੈਨਰ ਅਸ਼ੋਕ ਕੁਮਾਰ, ਸਹਾਇਕ ਟਾਊਨ ਪਲੈਨਰ ਪੰਚਕੂਲਾ ਡਿੰਪੀ ਰਾਠੀ ਤੇ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਪੂਰੀ ਕੀਤੀ ਗਈ। -ਪੱਤਰ ਪ੍ਰੇਰਕ
Advertisement
×