ਕਰਤਾਰਪੁਰ ਵਿੱਚ ਗੁਰਮਤਿ ਸਿਖਲਾਈ ਕੈਂਪ
ਮੁੱਲਾਂਪੁਰ ਗਰੀਬਦਾਸ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਕਰਤਾਰਪੁਰ ਨਿਊ ਚੰਡੀਗੜ੍ਹ ਵਿੱਚ ਗੁਰਦੁਆਰਾ ਬਾਬਾ ਜੁਝਾਰ ਸਿੰਘ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਜਥੇਦਾਰ ਅਜਮੇਰ ਸਿੰਘ ਖੇੜਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਉਨ੍ਹਾਂ ਕੈਂਪ ਵਿੱਚ ਹਿੱਸਾ ਲੈਣ ਵਾਲੇ...
Advertisement
ਮੁੱਲਾਂਪੁਰ ਗਰੀਬਦਾਸ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਕਰਤਾਰਪੁਰ ਨਿਊ ਚੰਡੀਗੜ੍ਹ ਵਿੱਚ ਗੁਰਦੁਆਰਾ ਬਾਬਾ ਜੁਝਾਰ ਸਿੰਘ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਜਥੇਦਾਰ ਅਜਮੇਰ ਸਿੰਘ ਖੇੜਾ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਉਨ੍ਹਾਂ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ, ਬੀਬੀਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਸਨਮਾਨ ਦਾ ਸਨਮਾਨ ਕੀਤਾ। ਸ੍ਰੀ ਖੇੜਾ ਨੇ ਕਿਹਾ ਕਿ ਪਿੰਡ-ਪਿੰਡ ਸਿੱਖੀ ਦਾ ਪ੍ਰਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਬਜ਼ੁਰਗ ਵੀ ਪੁੱਜੇ। ਕੈਂਪ ਦੌਰਾਨ ਕਈਆਂ ਪ੍ਰਾਣੀਆਂ ਨੇ ਅੰਮ੍ਰਿਤ ਛਕਣ ਦਾ ਪ੍ਰਣ ਲਿਆ। ਪਿੰਡ ਕਰਤਾਰਪੁਰ ਦੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤਰਲੋਚਨ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਸਰਜਾ ਸਿੰਘ, ਭਾਈ ਦਰਸ਼ਨ ਸਿੰਘ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਯੋਗ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਯੋਗ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿੱਚ ਸਵੇਰੇ ਛੇ ਵਜੇ ਸ਼ੁਰੂ ਹੋਇਆ। ਇਸ ਵਿੱਚ ਵਿਦਿਆਰਥੀ, ਫੈਕਲਟੀ, ਗੈਰ-ਅਧਿਆਪਨ ਸਟਾਫ਼ ਅਤੇ ਵਿਸ਼ੇਸ਼ ਮਹਿਮਾਨਾਂ ਸਣੇ 500 ਦੇ ਕਰੀਬ ਲੋਕਾਂ ਨੇ ਭਾਗ ਲਿਆ। ਇਸ ਦਾ ਉਦਘਾਟਨ ਪ੍ਰੋਫੈਸਰ ਡਾ. ਅਨਿਲ ਜੋਸ਼ੀ ਨੇ ਕੀਤਾ। ਸੱਤ ਵਜੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਦਿਖਾਇਆ ਗਿਆ। ਸਮਾਗਮ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰੋ-ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਅਤੇ ਰਜਿਸਟਰਾਰ ਸੁਰਿੰਦਰ ਕਪੂਰ ਤੋਂ ਇਲਾਵਾ ਐੱਸਡੀਐੱਮ ਚੇਤਨ ਬੰਗਰ, ਨਾਇਬ ਤਹਿਸੀਲਦਾਰ ਹਰਪਾਲ ਸਿੰਘ ਆਦਿ ਨੇ ਸ਼ਿਰਕਤ ਕੀਤੀ। ਚਾਂਸਲਰ ਡਾ. ਜ਼ੋਰਾ ਸਿੰਘ ਨੂੰ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਨੇ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਦੇਸ਼ ਭਗਤ ਗਲੋਬਲ ਸਕੂਲ ਨੇ ਵੀ ਇਹ ਦਿਹਾੜਾ ਪ੍ਰਿੰਸੀਪਲ ਇੰਦੂ ਸ਼ਰਮਾ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਯੋਗ ਆਸਣ ਅਤੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਗਏ। -ਨਿੱਜੀ ਪੱਤਰ ਪ੍ਰੇਰਕ
ਬੇਕਾਰ ਸਾਮਾਨ ਤੋਂ ਸਜਾਵਟੀ ਵਸਤਾਂ ਬਣਾਈਆਂ
ਚੰਡੀਗੜ੍ਹ: ਇੱਥੋਂ ਦੇ ਸੈਕਟਰ 34 ਏ ਦੇ ਬੀਆਰਡੀਐੱਸ (ਭੰਵਰ ਰਾਠੌਰ ਡਿਜ਼ਾਇਨ ਸਟੂਡਿਓ) ਕੋਚਿੰਗ ਸੈਂਟਰ ਵਿੱਚ 10 ਦਿਨਾਂ ਦੀ ਵਰਕਸ਼ਾਪ ਲਾਈ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਬੇਕਾਰ ਪਏ ਸਾਮਾਨ ਨਾਲ ਸਜਾਵਟੀ ਵਸਤਾਂ ਤੇ ਫਰਨੀਚਰ ਬਣਾ ਕੇ ਦਿਖਾਇਆ ਗਿਆ। ਇਸ ਮੌਕੇ ਕੋਚਿੰਗ ਸੰਸਥਾਨ ਦੇ ਚੰਡੀਗਢ ਦੇ ਡਾਇਰੈਕਟਰ ਵਿਵੇਕ ਸਿਨਹਾ ਤੇ ਹੋਰਾਂ ਨੇ ਵਿਦਿਆਰਥੀਆਂ ਤੇ ਹੋਰ ਹਾਜ਼ਰੀਨ ਨੂੰ ਸੰਬੋਧਨ ਕੀਤਾ। -ਟਨਸ
ਨੀਟ ਤੇ ਜੇਈਈ ਦੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ
ਚੰਡੀਗੜ੍ਹ: ਐਲਨ ਕਰੀਅਰ ਇੰਸਟੀਚਿਊਟ ਚੰਡੀਗੜ੍ਹ ਨੇ ਜੇਈਈ (ਐਡਵਾਂਸਡ), ਨੀਟ (ਯੂਜੀ) 2025 ਪ੍ਰੀਖਿਆਵਾਂ ਦੇ ਨਾਲ-ਨਾਲ ਕੌਮਾਂਤਰੀ ਓਲੰਪੀਆਡ ਕੁਆਲੀਫਾਇਰ ਵਿੱਚ ਆਪਣੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਸਮਾਗਮ ਕੀਤਾ। ਇਸ ਮੌਕੇ 167 ਤੋਂ ਵੱਧ ਜੇਈਈ ਐਡਵਾਂਸਡ ਕੁਆਲੀਫਾਇਰ, 83 ਤੋਂ ਵੱਧ ਨੀਟ (ਯੂਜੀ) ਕੁਆਲੀਫਾਇਰ ਅਤੇ 10 ਕੌਮਾਂਤਰੀ ਓਲੰਪੀਆਡ ਕੁਆਲੀਫਾਇਰ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਨਗਦ ਇਨਾਮਾਂ ਨਾਲ ਸਨਮਾਨਿਆ ਗਿਆ। ਇਸ ਦੌਰਾਨ ਜੇਈਈ (ਐਡਵਾਂਸਡ) 2025 ਵਿੱਚ ਏਆਈਆਰ 45 ਪ੍ਰਾਪਤ ਕਰਨ ਲਈ ਰਮਿਤ ਗੋਇਲ ਨੂੰ ਦੋ ਲੱਖ ਦਾ ਨਕਦ ਇਨਾਮ ਦਿੱਤਾ ਗਿਆ ਤੇ ਏਆਈਆਰ 500 ਤੋਂ ਹੇਠਾਂ ਰੈਂਕ ਪ੍ਰਾਪਤ ਕਰਨ ਵਾਲੇ ਹੋਰ ਸਾਰੇ ਵਿਦਿਆਰਥੀਆਂ ਨੂੰ 21,000 ਦੇ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਨੀਟ (ਯੂਜੀ) 2025 ਵਿੱਚ ਏਆਈਆਰ-7 ਪ੍ਰਾਪਤ ਕਰਨ ਲਈ ਕੇਸ਼ਵ ਮਿੱਤਲ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਐਲਨ ਚੰਡੀਗੜ੍ਹ ਦੇ ਸੈਂਟਰ ਹੈੱਡ ਸਦਾਨੰਦ ਵਾਨੀ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ। -ਟ੍ਰਿਬਿਊਨ ਨਿਊਜ਼ ਸਰਵਿਸ
ਚਮਕੌਰ ਸਾਹਿਬ ਦੇ ਹਸਪਤਾਲ ਦੀ ਨਵੀਂ ਇਮਾਰਤ ’ਚ ਕੰਮ ਸ਼ੁਰੂ
ਚਮਕੌਰ ਸਾਹਿਬ: ਪੰਜਾਬ ਸਰਕਾਰ ਵੱਲੋਂ ਚਮਕੌਰ ਸਾਹਿਬ ਦੇ 10 ਬੈੱਡਾਂ ਵਾਲੇ ਸਿਵਲ ਹਸਪਤਾਲ ਨੂੰ 14.14 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡਾਂ ਦੇ ਸਬ-ਡਿਵੀਜ਼ਨਲ ਹਸਪਤਾਲ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਸ ਨਵੀਂ ਬਣੀ ਇਮਾਰਤ ਵਿੱਚ ਡਾਕਟਰਾਂ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਸਪਤਾਲ ਵਿੱਚ ਬੈੱਡਾਂ ਦੀ ਗਿਣਤੀ 50 ਹੋਣ ਕਾਰਨ ਇੱਥੇ ਮਾਹਿਰ ਡਾਕਟਰਾਂ ਦੀਆਂ ਹੋਰ ਅਸਾਮੀਆਂ ਮਿਲਣਗੀਆਂ। ਜ਼ਿਕਰਯੋਗ ਹੈ ਕਿ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 23 ਅਕਤੂਬਰ 2021 ਨੂੰ ਰੱਖਿਆ ਗਿਆ ਸੀ। -ਨਿੱਜੀ ਪੱਤਰ ਪ੍ਰੇਰਕ
Advertisement
×