ਗੁਰਮਤਿ ਸਮਾਗਮ 10 ਤੇ 13 ਨੂੰ
ਪੰਚਕੂਲਾ ਜ਼ਿਲ੍ਹੇ ਵਿੱਚ ਸਫ਼ਰ-ਏ-ਦਸਮੇਸ਼ ਤਹਿਤ ਪੰਚਕੂਲਾ ’ਚ ਗੁਰਮਤਿ ਸਮਾਗਮ ਕਰਵਾਏ ਜਾਣਗੇ। ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਸਮਾਗਮ ਪਿੰਡ ਮਾਣਕ ਟਾਬਰਾ ਦੇ ਗੁਰਦੁਆਰਾ ਸਾਹਿਬ ਵਿੱਚ 10 ਦਸੰਬਰ ਨੂੰ ਜਦਕਿ ਦੂਜਾ ਸਮਾਗਮ ਪੰਚਕੂਲਾ ਦੇ ਗੁਰਦੁਆਰਾ...
Advertisement
ਪੰਚਕੂਲਾ ਜ਼ਿਲ੍ਹੇ ਵਿੱਚ ਸਫ਼ਰ-ਏ-ਦਸਮੇਸ਼ ਤਹਿਤ ਪੰਚਕੂਲਾ ’ਚ ਗੁਰਮਤਿ ਸਮਾਗਮ ਕਰਵਾਏ ਜਾਣਗੇ। ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਸਮਾਗਮ ਪਿੰਡ ਮਾਣਕ ਟਾਬਰਾ ਦੇ ਗੁਰਦੁਆਰਾ ਸਾਹਿਬ ਵਿੱਚ 10 ਦਸੰਬਰ ਨੂੰ ਜਦਕਿ ਦੂਜਾ ਸਮਾਗਮ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿੱਚ 13 ਦਸੰਬਰ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ਦੇ ਪਿੰਡ ਮਾਣਕ ਟਾਬਰਾ ਵਿੱਚ ਭਾਈ ਮਨਜਿੰਦਰ ਸਿੰਘ, ਭਾਈ ਗੁਰਸੇਵਕ ਸਿੰਘ ਰਗੀਲਾ ਅਤੇ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਈ ਸਿਮਰਜੀਤ ਸਿੰਘ ਕਥਾਵਾਚਕ ਪੰਜੋਖਰਾ ਸਾਹਿਬ ਹਾਜ਼ਰੀ ਲਵਾਉਣਗੇ। ਦੋਵਾਂ ਸਮਾਗਮਾਂ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ।
Advertisement
Advertisement
Advertisement
×

