ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਨ-ਚਮਨ ਕਲੋਨੀ ਤੇ ਅੰਬੇਡਕਰ ਕਲੋਨੀ ਨੂੰ ਜਾਣ ਲਈ ਨਵੀਂ ਸੜਕ ਨੂੰ ਹਰੀ ਝੰਡੀ

ਇਲਾਕਾ ਵਾਸੀਆਂ ਦੀ ਕਈ ਸਾਲ ਪੁਰਾਣੀ ਮੰਗ ਹੋਈ ਪੂਰੀ: ਸੰਧੂ
Advertisement
ਇੱਥੋਂ ਦੇ ਧਨਾਸ ਵਿਖੇ ਸਥਿਤ ਅਮਨ-ਚਮਨ ਕਲੋਨੀ ਅਤੇ ਅੰਬੇਡਕਰ ਕਲੋਨੀ ਨੂੰ ਆਪਣੇ ਘਰ ਜਾਣ ਲਈ ਪਿੰਡ ਵਿੱਚੋਂ ਜਾਣ ਦੀ ਜਰੂਰਤ ਨਹੀਂ ਹੋਵੇਗੀ। ਹੁਣ ਯੂਟੀ ਪ੍ਰਸ਼ਾਸਨ ਨੇ ਧਨਾਸ ਤੋਂ ਅਮਨ-ਚਮਨ ਕਲੋਨੀ ਅਤੇ ਅੰਬੇਡਕਰ ਕਲੋਨੀ ਨੂੰ ਜਾਣ ਲਈ ਸਿੱਧੀ ਸੜਕ ਦੀ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਅਮਨ-ਚਮਨ ਕਲੋਨੀ ਅਤੇ ਅੰਬੇਡਕਰ ਕਲੋਨੀ ਵਿੱਚ ਰਹਿੰਦੇ ਹਜ਼ਾਰਾਂ ਲੋਕ ਛੋਟੇ ਰਾਹ ਰਾਹੀਂ ਆਪਣੇ ਘਰ ਪਹੁੰਚ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਇਸ ਸੜਕ ਨੂੰ 16 ਫੁੱਟ ਚੌੜਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ 12-12 ਫੁੱਟ ਦੀ ਖਾਲ੍ਹੀ ਥਾਂ ਰੱਖੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਫੁਟਪਾਥ ਵੀ ਤਿਆਰ ਕੀਤੇ ਜਾ ਸਕਣ।

ਜ਼ਿਕਰਯੋਗ ਹੈ ਕਿ ਅਮਨ-ਚਮਨ ਕਲੋਨੀ ਅਤੇ ਅੰਬੇਡਕਰ ਕਲੋਨੀ ਦੇ ਵਸਨੀਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੜਕ ਦੀ ਮੰਗ ਕੀਤੀ ਜਾ ਰਹੀ ਸੀ। ਲੋਕਾਂ ਦੀ ਮੰਗ ਨੂੰ ਲੈ ਕੇ ਇਲਾਕਾ ਕੌਂਸਲਰ ਕੁਲਜੀਤ ਸਿੰਘ ਸੰਧੂ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਤੋਂ ਸੜਕ ਦੀ ਉਸਾਰੀ ਦੀ ਮੰਗ ਕਰਦੇ ਆ ਰਹੇ ਹਨ ਪਰ ਉਕਤ ਸੜਕ ਦੀ ਉਸਾਰੀ ਲਈ ਵੱਖ-ਵੱਖ ਵਿਭਾਗਾਂ ਤੋਂ ਐੱਨਓਸੀ ਨਾ ਮਿਲਣ ਕਰਕੇ ਸੜਕ ਦੀ ਉਸਾਰੀ ਨਹੀਂ ਹੋ ਪਾ ਰਹੀ ਸੀ। ਹੁਣ ਸਾਰੇ ਵਿਭਾਗਾਂ ਤੋਂ ਐੱਨਓਸੀ ਮਿਲਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਸੜਕ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਲਾਕਾ ਕੌਂਸਲਰ ਕੁਲਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਸ ਪ੍ਰਵਾਨਗੀ ਨਾਲ ਇਲਾਕਾ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਜਾਵੇਗੀ, ਜਿਸ ਦਾ ਇਲਾਕੇ ਦੇ 25-30 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ।

Advertisement

 

Advertisement