ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ-3 ਦੇ ਤਾਊ ਦੇਵੀ ਲਾਲ ਸਪੋਰਟਸ ਸਟੇਡੀਅਮ ਵਿੱਚ ਪਹਿਲੇ ਭਾਰਤ ਰਤਨ ਮਰਹੂਮ ਅਟਲ ਬਿਹਾਰੀ ਵਾਜਪਾਈ ਜ਼ਿਲ੍ਹਾ ਸਟਰੀਟ ਕ੍ਰਿਕਟ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ। ਇਸ ਛੇ ਦਿਨਾਂ ਟੂਰਨਾਮੈਂਟ ਵਿੱਚ ਕੁੱਲ 116 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਰਾਜਪਾਲ ਨੇ ਖਿਡਾਰੀਆਂ ਨਾਲ ਆਪਣੀ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਨਾਲ ਖੇਡ ਦੇ ਕੁਝ ਪਲ ਸਾਂਝੇ ਕਰਨ ਲਈ ਨਿੱਜੀ ਤੌਰ ’ਤੇ ਮੈਦਾਨ ਵਿੱਚ ਦਾਖ਼ਲ ਹੋਏ। ਉਨ੍ਹਾਂ ਦਾ ਉਤਸ਼ਾਹ ਅਤੇ ਮਨੋਬਲ ਵਧਾਇਆ। ਉਨ੍ਹਾਂ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਪੋਰਟਸ ਪ੍ਰੋਮੋਸ਼ਨ ਸੁਸਾਇਟੀ ਦੇ ਚੇਅਰਮੈਨ ਗਿਆਨ ਚੰਦ ਗੁਪਤਾ ਵੀ ਸਨ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਸਪੋਰਟਸ ਪ੍ਰੋਮੋਸ਼ਨ ਸੁਸਾਇਟੀ ਦੀ ਸ਼ਲਾਘਾ ਕੀਤੀ ਕਿ ਉਹ ਨਸ਼ਾ ਮੁਕਤ ਪੰਚਕੂਲਾ ਅਤੇ ਨਸ਼ਾ ਮੁਕਤ ਹਰਿਆਣਾ ਦੀ ਵਚਨਬੱਧਤਾ ਨਾਲ ਇਸ ਸਟਰੀਟ ਕ੍ਰਿਕਟ ਟੂਰਨਾਮੈਂਟ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮਜ਼ਬੂਤ ਮੰਚ ਮੁਹੱਈਆ ਕਰਵਾ ਰਿਹਾ ਹੈ।
ਇਸ ਮੌਕੇ ਰਾਜ ਸਭਾ ਮੈਂਬਰ ਰੇਖਾ ਸ਼ਰਮਾ, ਸਮਾਜ ਸੇਵੀ ਪ੍ਰਦੀਪ ਗੋਇਲ, ਸਪੋਰਟਸ ਪ੍ਰੋਮੋਸ਼ਨ ਸੁਸਾਇਟੀ ਦੇ ਸਰਪ੍ਰਸਤ ਵਿਨੋਦ ਮਿੱਤਲ, ਪ੍ਰਧਾਨ ਡੀ ਪੀ ਸੋਨੀ, ਡੀ ਪੀ ਸਿੰਘਲ, ਜਨਰਲ ਸਕੱਤਰ ਐੱਨ ਡੀ ਸ਼ਰਮਾ, ਖਜ਼ਾਨਚੀ ਵੀਰੇਂਦਰ ਮਹਿਤਾ, ਸਕੱਤਰ ਜਤਿੰਦਰ ਮਹਾਜਨ, ਸ਼ਿਵਾਲਿਕ ਵਿਕਾਸ ਬੋਰਡ ਦੇ ਮੀਤ ਪ੍ਰਧਾਨ ਓਮ ਪ੍ਰਕਾਸ਼ ਦੇਵੀ ਨਾਗਰ, ਭਾਜਪਾ ਸੂਬਾ ਮੀਤ ਪ੍ਰਧਾਨ ਸ੍ਰੀਮਤੀ ਬੰਤੋ ਕਟਾਰੀਆ, ਯੁਵਾ ਮੋਰਚਾ ਸੂਬਾ ਪ੍ਰਧਾਨ ਯੋਗੇਂਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਕੌਂਸਲਰ ਹਰਿੰਦਰ ਮਲਿਕ, ਭਾਜਪਾ ਯੁਵਾ ਮੋਰਚਾ ਖਜ਼ਾਨਚੀ ਅਮਿਤ ਗੁਪਤਾ, ਅਮਰਜੀਤ ਕੁਮਾਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ।

