ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਤੇ ਆਈ ਟੀ ਆਈ ਨੇੜੇ ਨਵੀਂ ਟਰਾਲੀਆਂ ਬਣਾਉਣ ਦਾ ਕੰਮ ਕਰਕੇ ਹੀਰਾ ਭਾਊ ਨਾਮੀਂ ਦੁਕਾਨਦਾਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਬੀਤੀ ਰਾਤ ਚੋਰ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਦੋ ਨਵੇਂ ਜੈਕ, ਲੋਹੇ ਦੇ ਐਂਗਲ, ਪੱਤੀ ਅਤੇ ਹੋਰ ਸਮਾਨ ਚੋਰੀ ਹੋਇਆ ਅਤੇ ਉਸ ਦਾ 60 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ।