ਸੋਨੇ ਦੀ ਚੈਨੀ ਖੋਹੀ
ਪੱਤਰ ਪ੍ਰੇਰਕ ਮੋਰਿੰਡਾ, 2 ਜੁਲਾਈ ਸਥਾਨਕ ਗਾਰਡਨ ਕਲੋਨੀ ਵਿਖੇ ਦੋ ਝਪਟਮਾਰ ਇੱਕ ਔਰਤ ਦੇ ਗਲ਼ ਵਿੱਚੋਂ ਸੋਨੇ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ। ਵਾਰਡ ਨੰਬਰ 6 ਗਾਰਡਨ ਕਲੋਨੀ ਮੋਰਿੰਡਾ ਦੇ ਵਸਨੀਕ ਮਨੀਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ...
Advertisement
ਪੱਤਰ ਪ੍ਰੇਰਕ
ਮੋਰਿੰਡਾ, 2 ਜੁਲਾਈ
Advertisement
ਸਥਾਨਕ ਗਾਰਡਨ ਕਲੋਨੀ ਵਿਖੇ ਦੋ ਝਪਟਮਾਰ ਇੱਕ ਔਰਤ ਦੇ ਗਲ਼ ਵਿੱਚੋਂ ਸੋਨੇ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ। ਵਾਰਡ ਨੰਬਰ 6 ਗਾਰਡਨ ਕਲੋਨੀ ਮੋਰਿੰਡਾ ਦੇ ਵਸਨੀਕ ਮਨੀਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਹਰ ਰੋਜ਼ ਦੀ ਤਰ੍ਹਾਂ ਸਵੇਰੇ-ਸਵੇਰੇ ਬੱਸ ਸਟੈਂਡ ਮੋਰਿੰਡਾ ਦੇ ਪਿਛਲੇ ਪਾਸੇ ਮੰਦਰ ਵਿੱਚ ਜਾ ਰਹੇ ਸਨ ਤਾਂ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਤੇ ਸਵਾਰ ਦੋ ਨਕਾਬਪੋਸ਼ ਝਪਟਮਾਰ ਉਸਦੀ ਪਤਨੀ ਦੇ ਗਲ਼ ਵਿੱਚੋਂ ਸੋਨੇ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੋਰਿੰਡਾ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। ਝਪਟਮਾਰਾਂ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
Advertisement