DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਮਾਡਾ ਨੇ 839 ਰੁਪਏ ਪ੍ਰਤੀ ਵਰਗ ਮੀਟਰ ਇਨਹਾਂਸਮੈਂਟ ਘਟਾਈ

76 ਤੋਂ 80 ਸੈਕਟਰ ਦੇ ਮਕਾਨ ਮਾਲਕਾਂ ਨੂੰ ਮਿਲੇਗੀ ਰਾਹਤ

  • fb
  • twitter
  • whatsapp
  • whatsapp
featured-img featured-img
ਸੈਕਟਰ 76 ਤੋਂ 80 ਦੇ ਪਲਾਟ ਮਾਲਕ ਵਿਧਾਇਕ ਕੁਲਵੰਤ ਸਿੰਘ ਦਾ ਸਨਮਾਨ ਕਰਦੇ ਹੋਏ। -ਫੋਟੋ: ਚਿੱਲਾ
Advertisement
ਗਮਾਡਾ ਵੱਲੋਂ ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਨੂੰ ਭਾਰੀ ਰਾਹਤ ਦਿੰਦਿਆਂ ਪਲਾਟ ਧਾਰਕਾਂ ਦੀ ਇਨਹਾਂਸਮੈਂਟ ਘਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਗਮਾਡਾ ਵੱਲੋਂ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਨਾਲ ਲਿਆ ਗਿਆ। ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਪਿਛਲੇ ਕਾਫ਼ੀ ਸਮੇਂ ਤੋਂ ਇਸ ਮਾਮਲੇ ਨੂੰ ਗਮਾਡਾ ਅਧਿਕਾਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਠਾਉਂਦੇ ਆ ਰਹੇ ਸਨ।

ਵਿਧਾਇਕ ਕੁਲਵੰਤ ਸਿੰਘ ਨੇ ਘਟਾਈਆਂ ਦਰਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਕਾਨ ਮਾਲਕਾਂ ਨੂੰ 3164 ਰੁਪਏ ਪ੍ਰਤੀ ਵਰਗ ਮੀਟਰ ਦਾ ਇਨਹਾਂਸਮੈਂਟ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪ੍ਰਤੀ ਵਰਗ ਮੀਟਰ 839 ਰੁਪਏ ਦੀ ਰਾਸ਼ੀ ਦੀ ਰਾਹਤ ਦਿੱਤੀ ਗਈ ਹੈ ਤੇ ਹੁਣ ਮਕਾਨ ਮਾਲਕਾਂ ਨੂੰ 2325 ਰੁਪਏ ਪ੍ਰਤੀ ਵਰਗ ਮੀਟਰ ਜਮ੍ਹਾਂ ਕਰਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਚਾਰੋਂ ਸੈਕਟਰਾਂ ਦੇ ਸੈਂਕੜੇ ਮਕਾਨ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਫ਼ਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਕਾਨ ਮਾਲਕਾਂ ਵੱਲੋਂ ਇਨਹਾਂਸਮੈਂਟ ਦੀ ਪੂਰੀ ਰਾਸ਼ੀ ਜਮਾਂ ਕਰਾਈ ਹੋਈ ਹੈ, ਉਨ੍ਹਾਂ ਦੀ ਬਾਕਾਇਆ ਰਾਸ਼ੀ ਵਾਪਸ ਕੀਤੀ ਜਾਵੇਗੀ।

Advertisement

ਵਿਧਾਇਕ ਨੇ ਦੱਸਿਆ ਕਿ ਘਟਾਈਆਂ ਹੋਈਆਂ ਦਰਾਂ ਸਬੰਧੀ ਗਮਾਡਾ ਵੱਲੋਂ ਬਹੁਤ ਜਲਦੀ ਨੋਟੀਫ਼ਿਕੇਸ਼ਨ ਜਾਰੀ ਹੋ ਜਾਵੇਗਾ ਅਤੇ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ। ਇਸੇ ਦੌਰਾਨ ਸਬੰਧਿਤ ਸੈਕਟਰਾਂ ਦੀ ਐਂਟੀ-ਐਂਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਰਜੀਵ ਵਸ਼ਿਸ਼ਟ, ਜਰਨੈਲ ਸਿੰਘ, ਚਰਨਜੀਤ ਕੌਰ ਦਿਓਲ, ਮੇਜਰ ਸਿੰਘ, ਸੁਖਚੈਨ ਸਿੰਘ ਅਤੇ ਇਨ੍ਹਾਂ ਸੈਕਟਰਾਂ ਦੇ ਹੋਰ ਵਤਵੰਤਿਆਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਵਿਧਾਇਕ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ।

Advertisement

Advertisement
×