ਗ੍ਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਨੇ ਅੱਜ ਐਰੋਸਿਟੀ, ਈਕੋਸਿਟੀ-1, ਆਈਟੀ ਸਿਟੀ, ਅਤੇ ਸੈਕਟਰ 67, 68, 69 ਅਤੇ ਸੈਕਟਰ 78 ਵਿੱਚ 72 ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ ਕਰਕੇ 1911.69 ਕਰੋੜ ਰੁਪਏ ਇਕੱਠੇ ਕੀਤੇ। ਅੱਜ ਸਮਾਪਤ ਹੋਈ ਈ-ਬੋਲੀ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਬਲਾਕ-ਸੀ ਪਾਕੇਟ ਨੰਬਰ 2 ਐਰੋਸਿਟੀ ਵਿੱਚ ਇੱਕ ਕਲੱਸਟਰ ਐਸਸੀਓ (1-2-3-4) ਸੀ, ਜੋ 80.20 ਕਰੋੜ ਰੁਪਏ ਵਿੱਚ ਵਿਕਿਆ। ਜਿਸ ਨੂੰ ਇੱਕ ਫਰਮ ਔਰਾ ਟ੍ਰੇਡ ਲਿੰਕਸ ਨੇ ਹਾਸਲ ਕੀਤਾ। ਬਲਾਕ ਸੀ ਪਾਕੇਟ-1 ਐਰੋਸਿਟੀ ਵਿੱਚ ਦੋ ਕਲੱਸਟਰ ਐਸਸੀਓ 79.87 ਕਰੋੜ ਰੁਪਏ ਪ੍ਰਤੀ ਇੱਕ ਪਲਾਟ ਵਿੱਚ ਵੇਚੇ ਗਏ। ਇਕੱਲੇ ਐਰੋਸਿਟੀ ਦੇ ਬਲਾਕ-ਸੀ ਪਾਕੇਟ 1 ਅਤੇ 2 ਵਿੱਚ ਸਭ ਤੋਂ ਵੱਧ ਬੋਲੀ ਲਗਾਈ ਗਈ। ਇੱਥੇ 14 ਕਲੱਸਟਰ ਐਸਸੀਓ, 4 ਦੁਕਾਨਾਂ-ਕਮ-ਦਫ਼ਤਰਾਂ ਦੀ ਨਿਲਾਮੀ ਕੀਤੀ ਗਈ। ਇਸੇ ਖੇਤਰ ਵਿੱਚ 48 ਐਸਸੀਓ ਦੀ ਵੀ ਨਿਲਾਮੀ ਕੀਤੀ ਗਈ, ਜਿਸ ਵਿੱਚ ਸੈਕਟਰ 69 ਅਤੇ 78 ਵਿੱਚ ਕੁਝ ਨੂੰ ਨਵੀਂ ਮਾਲਕੀ ਮਿਲੀ। ਪੇਸ਼ਕਸ਼ ‘ਤੇ ਬੂਥਾਂ ਵਿੱਚੋਂ, ਸੈਕਟਰ 69 ਵਿੱਚ ਸਿਰਫ਼ ਇੱਕ ਕਾਰਨਰ ਬੂਥ 2.76 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ।
ਸੈਕਟਰ 67, ਸੈਕਟਰ 68, ਈਕੋਸਿਟੀ-1 ਅਤੇ ਆਈਟੀ ਸਿਟੀ ਵਿੱਚ ਅੱਠ ਰਿਹਾਇਸ਼ੀ ਸਾਈਟਾਂ ਵੇਚੀਆਂ ਗਈਆਂ, ਜਿਸ ਵਿੱਚ ਸੈਕਟਰ 68 ਦੀ ਕਾਰਨਰ ਸਾਈਟ 8.86 ਕਰੋੜ ਰੁਪਏ ਵਿੱਚ ਵਿਕੀ। ਇਸੇ ਤਰ੍ਹਾਂ ਇੱਕ ਈਕੋਸਿਟੀ-1 ਵਿੱਚ ਸਾਈਟ (418 ਵਰਗ ਗਜ਼) 7.61 ਕਰੋੜ ਰੁਪਏ ਵਿੱਚ ਵੇਚੀ ਗਈ।