ਮੁੰਬਈ ਹਵਾਈ ਅੱਡੇ ਤੋਂ ਇਮੀਗ੍ਰੇਸ਼ਨ ਧੋਖਾਧੜੀ ਦਾ ਭਗੌੜਾ ਗ੍ਰਿਫ਼ਤਾਰ
ਕੀਨੀਆ ਜਾਣ ਲੲੀ ਸੀ ਤਿਆਰ; ਅਦਾਲਤ ਨੇ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
Advertisement
ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੇ ਇਮੀਗ੍ਰੇਸ਼ਨ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ ਵਿਕਰਮਜੀਤ ਸਿੰਘ ਨੂੰ ਲੈਹਲੀ ਪੁਲੀਸ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਵਾਈ ਅੱਡੇ ’ਤੇ ਮੁਲਜ਼ਮ ਨੇ ਆਪਣਾ ਪਾਸਪੋਰਟ ਬਦਲ ਕੇ ਕੀਨੀਆ ਜਾਣ ਵਾਲੀ ਉਡਾਣ ਫੜਨ ਦੀ ਕੋਸ਼ਿਸ਼ ਕੀਤੀ। ਉਸ ਖਿਲਾਫ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਵਿੱਚ 6-7 ਮਾਮਲੇ ਦਰਜ ਹਨ। ਉਸ ਨੂੰ ਡੇਰਾਬਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਲੰਧਰ ਦੇ ਰਹਿਣ ਵਾਲੇ ਵਿਕਰਮਜੀਤ ਅਤੇ ਉਸਦੀ ਪਤਨੀ ਕਰਮਜੀਤ ਕੌਰ ਵਿਰੁੱਧ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ। ਜਦੋਂ ਉਸ ਦੇ ਖਿਲਾਫ ਕਿਸੇ ਥਾਂ ਮਾਮਲਾ ਦਰਜ ਹੋ ਜਾਂਦਾ ਸੀ ਤਾਂ ਉਹ ਦੂਜੇ ਜ਼ਿਲ੍ਹੇ ਵਿੱਚ ਸ਼ਿਫਟ ਹੋ ਜਾਂਦਾ ਸੀ। ਲੇਹਲੀ ਚੌਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹ ਚਾਰ ਦਿਨਾਂ ਦਾ ਪੁਲੀਸ ਰਿਮਾਂਡ ’ਤੇ ਹੈ।
Advertisement
Advertisement
×